29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਭਾਰਤੀ ਜਨਤਾ ਪਾਰਟੀ ਜਗਰਾਉਂ ਨੇ ਪ੍ਰਧਾਨ ਮੰਤਰੀ ਮੋਦੀ ਦੇ 11 ਸਾਲ ਪੂਰੇ ਹੋਣ 'ਤੇ ਕੀਤੇ ਕੰਮਾਂ ਬਾਰੇ ਕੈਂਪ ਲਗਾ ਕੇ ਜਾਣੂ ਕਰਵਾਇਆ

ਅਜੀਤ ਡੈਸਕ 23-06-2025
ਜਗਰਾਉਂ, 22 ਜੂਨ (ਵਿਨੋਦ ਕੁਮਾਰ)-ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 11 ਸਾਲ ਪੂਰੇ ਹੋਣ 'ਤੇ ਪੂਰੇ ਭਾਰਤ ਵਿਚ ਚੱਲ ਰਹੇ ਵਿਕਸਿਤ ਭਾਰਤ ਦਾ ਅੰਮਿ੍ਤ ਕਾਲ, ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ 11 ਸਾਲ ਅਤੇ ਵਿਸ਼ੇਸ਼ ਸੇਵਾ ਕੈਂਪ ਦੇ ਪ੍ਰੋਗਰਾਮ ਦੇ ਤਹਿਤ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਗਰਾਉਂ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਇਕ ਵਰਕਸ਼ਾਪ ਲਗਾਈ ਗਈ | ਜਿਸ ਵਿਚ ਮਾਣਯੋਗ ਪ੍ਰਧਾਨ ਮੰਤਰੀ ਵਲੋਂ 11 ਸਾਲਾਂ ਵਿਚ ਕੀਤੇ ਗਏ ਕੰਮਾਂ ਬਾਰੇ ਜ਼ਿਲ੍ਹਾ ਅਹੁਦੇਦਾਰਾਂ ਅਤੇ ਕਾਰਯਕਰਤਾ ਨੂੰ ਵਿਸਥਾਰ ਨਾਲ ਸਮਝਾਇਆ ਗਿਆ | ਪਾਰਟੀ ਦੇ ਸੀਨੀਅਰ ਨੇਤਾ ਸਕੱਤਰ ਪੰਜਾਬ ਭਾਜਪਾ ਸੂਰਜ ਭਾਰਦਵਾਜ, ਰਾਕੇਸ਼ ਕਪੂਰ ਸਪੋਕਸਮੈਨ ਭਾਜਪਾ ਪੰਜਾਬ ਅਤੇ ਮੋਹਿਤ ਭਾਰਦਵਾਜ ਪ੍ਰਭਾਰੀ ਵਿਸ਼ੇਸ਼ ਸੇਵਾ ਕੈਂਪ ਪੰਜਾਬ ਭਾਜਪਾ ਨੇ ਵਿਸਥਾਰ ਨਾਲ ਹਰ ਵਿਸ਼ੇ ਉੱਤੇ ਜਾਣਕਾਰੀ ਦਿੱਤੀ | ਇਸ ਮੌਕੇ ਮੇਜਰ ਸਿੰਘ ਦੇਤਵਾਲ, ਰੋਹਿਤ ਅਗਰਵਾਲ, ਡਾ. ਰਾਜਿੰਦਰ ਸ਼ਰਮਾ, ਲਖਵਿੰਦਰ ਸਿੰਘ ਸਪਰਾ, ਗੁਰਜੀਤ ਕੌਰ, ਜਗਜੀਵਨ ਸਿੰਘ ਰਕਬਾ, ਸੁਮੀਤ ਅਰੋੜਾ, ਸਤੀਸ਼ ਕੁਮਾਰ ਪੱਪੂ, ਨਵਨੀਤ ਗੁਪਤਾ, ਗੁਰਦਿਆਲ ਸਿੰਘ, ਗੁਰਚਰਨ ਸਿੰਘ, ਸੁਸ਼ੀਲ ਚੌਧਰੀ, ਗੁਰਸਿਮਰਨ ਸਿੰਘ, ਬਾਲ ਕਿਸ਼ਨ, ਪਰਮਜੀਤ ਸਿੰਘ ਟੂਸਾ, ਮਹਿੰਦਰ ਦੇਵ, ਜਸਪਾਲ ਸ਼ਰਮਾ, ਰਵੀ ਕੁਮਾਰ, ਅਨਿਲ ਕੁਮਾਰ ਸ਼ੰਟੀ, ਡਾ. ਨਿਰਮਲ ਭੁੱਲਰ, ਗੌਰਵ ਗੁਪਤਾ, ਸੁਰੇਸ਼ ਗਰਗ, ਸੌਰਭ ਗਰਗ, ਅੰਕੁਸ਼ ਧੀਰ, ਭਜਨ ਸਿੰਘ, ਕੁਲਵੰਤ ਭਾਰਤੀ, ਕਾਂਤਾ ਰਾਣੀ, ਲਖਵਿੰਦਰ ਕੌਰ, ਰਾਜ ਵਰਮਾ ਅਤੇ ਹੋਰ ਵੀ ਕਈ ਆਗੂ ਮੌਜੂਦ ਰਹੇ |
ਪਿਛਲੀ ਖ਼ਬਰ ਪਿੰਡ ਸ਼ੇਖਕੁਤਬ ਵਿਖੇ ਬਾਬਾ ਗਿਆਰ੍ਹਵੀਂ ਵਾਲੇ ਪੀਰ ਦੀ ਦਰਗਾਹ 'ਤੇ ਸਾਲਾਨਾ ਸੱਭਿਆਚਾਰਕ ਮੇਲਾ 25 ਨੂੰ ਅਗਲੀ ਖ਼ਬਰ ਕਿਸਾਨ ਮਜ਼ਦੂਰ ਮੋਰਚੇ ਵਲੋਂ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਜਨਤਕ ਕੀਤੇ ਜਾਣ ਤੋਂ ਬਾਅਦ ਕੀ ਹੋਰ ਕਿਸਾਨ ਜਥੇਬੰਦੀਆਂ ਵੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।