29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪਿੰਡ ਮੰਡਿਆਣੀ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਤੇ ਭੰਡਾਰਾ 10 ਨੂੰ

ਅਜੀਤ ਡੈਸਕ 23-06-2025
ਚੌਂਕੀਮਾਨ, 22 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਮੰਡਿਆਣੀ ਵਿਖੇ ਬਾਬਾ ਪੀਰ ਖਾਨੇ ਜੀ ਦੀ ਦਰਗਾਹ 'ਤੇ ਸਾਲਾਨਾ ਸੱਭਿਆਚਾਰਕ ਮੇਲਾ ਤੇ ਭੰਡਾਰਾ ਨੌਜਵਾਨ ਵੀਰਾਂ ਵਲੋਂ ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 10 ਜੁਲਾਈ 2025, ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਸੁਖਜੀਤ ਸਿੰਘ ਬੰਟੀ ਮੰਡਿਆਣੀ ਨੇ ਦੱਸਿਆ ਕਿ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕ ਕਮੇਟੀ ਤੇ ਪਤਵੰਤੇ ਸੱਜਣਾਂ ਵਲੋਂ ਅਦਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਮੇਲੇ ਵਿਚ ਗਾਇਕਾ ਬੀਬਾ ਹੁਸਨਪ੍ਰੀਤ ਹਾਂਸ, ਮਾਹੀ ਰਾਠੌੜ, ਅਰਸ ਕੇ, ਸੂਫੀ ਗਾਇਕਾ ਮਨਦੀਪ ਰਾਏਕੋਟੀ, ਰਾਜਾ ਸਹੋਤਾ ਜਗਰਾਉਂ, ਰਵੀ ਹਲਵਾਰਾ, ਚੰਨੀ ਚੱਕ ਵਾਲਾ, ਜੱਸੀ ਜਗਰਾਉਂ ਤੇ ਜੱਸੀ ਜਗਰਾਉਂ, ਬਿੱਟੂ ਕਾਉਂਕੇ ਅਤੇ ਪੂਜਾ ਸ਼ਾਹ ਪਾਣੀਪਤ ਆਦਿ ਗਾਇਕ ਸੱਭਿਆਚਾਰਕ ਗੀਤਾ ਰਾਹੀਂ ਹਾਜ਼ਰੀ ਲਗਾਉਣਗੇ | ਇਸ ਮੌਕੇ ਬਾਬਾ ਸੇਮਾ ਮੁੱਲਾਂਪੁਰ, ਬਾਬਾ ਭਗਵੰਤ ਹਾਂਸ ਕਲਾਂ, ਬਾਬਾ ਬਲਵੀਰ ਹਰਚੰਦ ਗਾਗੇਵਾਲ, ਰਹਿਮਤ ਲੁਧਿਆਣਾ ਤੇ ਬਾਬਾ ਭੱਟੀ ਹਲਵਾਰਾ ਵਿਸ਼ੇਸ਼ ਤੌਰ 'ਤੇ ਮੇਲੇ ਵਿਚ ਸ਼ਿਰਕਤ ਕਰਨਗੇ |
ਪਿਛਲੀ ਖ਼ਬਰ ਬੈਂਕ ਰੋਡ 'ਤੇ ਹਫ਼ਤਾ ਪਹਿਲਾਂ ਪਏ ਮੀਂਹ ਦੇ ਖੜ੍ਹੇ ਪਾਣੀ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਲੁਧਿਆਣਾ ਦਿਹਾਤੀ ਪੁਲਿਸ ਨੇ ਵੱਖ-ਵੱਖ ਪਿੰਡਾਂ ਅਤੇ ਮੁਹੱਲਿਆਂ 'ਚ ਕੀਤਾ ਸਰਚ ਆਪ੍ਰੇਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।