ਸਮਰਾਲਾ, 22 ਜੂਨ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਬਘੌਰ ਦੇ ਇਕ ਦਰਖਤ 'ਤੇ ਗਊ ਦਾ ਸਿਰ ਵੱਢ ਕੇ ਟੰਗਣ ਦੀ ਘਟਨਾ ਨੂੰ ਪੁਲਿਸ ਵਲੋਂ ਇਹ ਸਿਰ ਗਾਂ ਦੀ ਬਜਾਏ ਮੱਝ ਦਾ ਸਿਰ ਦੱਸਣ ਦਾ ਮਾਮਲਾ ਉਸ ਸਮੇਂ ਭਖ ਗਿਆ | ਜਦੋਂ ਨਿਹੰਗ, ਸਿੱਖ ਅਤੇ ਸ਼ਿਵ ਸੈਨਾ ਸਮੇਤ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵਲੋਂ ਮੀਂਹ ਵਿਚ ਹੀ ਸੜਕ 'ਤੇ ਧਰਨਾ ਲਾ ਦਿੱਤਾ ਗਿਆ¢ ਕੱਲ੍ਹ ਜਦੋਂ ਪਿੰਡ ਦੇ ਪਤਵੰਤਿਆਂ ਨੂੰ ਪਿੰਡ ਤੋਂ ਇੱਕ-ਡੇਢ ਕਿੱਲੋਮੀਟਰ ਬਾਹਰ ਸੰੁਨਸਾਨ ਪਏ ਛੱਪੜ ਦੇ ਕਿਨਾਰੇ ਸਦੀਆਂ ਪੁਰਾਣੇ ਖੜੇ ਇਕ ਬਰੋਟੇ ਲਾਗੇ ਪਸ਼ੂ ਦੇ ਮਾਸ ਦੀ ਬਦਬੂ ਆਉਣ ਕਾਰਨ ਦੇਖਣ 'ਤੇ ਪਤਾ ਲੱਗਿਆ ਕਿ ਉੱਥੇ ਇੱਕ ਗਊ ਨੂੰ ਮਾਰ ਕੇ ਉਸ ਦਾ ਸਿਰ ਟੰਗਿਆ ਹੋਇਆ ਸੀ ਅਤੇ ਉਸ ਦੇ ਨਾਲ ਹੀ ਤਮਾਕੂ ਤੇ ਬੀੜੀਆਂ ਆਦਿ ਵੀ ਰੱਖੀਆਂ ਹੋਈਆਂ ਸਨ¢ ਇਨ੍ਹਾਂ ਅਣਜਾਣ ਸ਼ਰਾਰਤੀ ਵਿਅਕਤੀਆਂ ਵਲੋਂ ਗਊ ਦਾ ਮਾਸ ਲਿਫ਼ਾਫ਼ੇ ਵਿਚ ਪਾ ਕੇ ਪਿੰਡ ਦੇ ਸਿੰਘ-ਸ਼ਹੀਦਾਂ ਦੇ ਸਥਾਨ 'ਤੇ ਵੀ ਰੱਖਿਆ ਮਿਲਿਆ ਹੈ | ਜਿੱਥੇ ਪਿੰਡ ਦੇ ਸਾਰੇ ਧਰਮਾਂ ਦੇ ਲੋਕ ਅਕਸਰ ਰੋਜ਼ਾਨਾ ਮੱਥਾ ਟੇਕਣ ਆਉਂਦੇ ਹਨ¢ ਪਿੰਡ ਦੀ ਪੰਚਾਇਤ ਨੇ ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਪੁਲਿਸ ਇਸ ਨੂੰ ਗਊ ਦੀ ਥਾਂ ਕਿਸੇ ਮੱਝ ਵਰਗੇ ਜਾਨਵਰ ਦਾ ਸਿਰ ਹੋਣ ਦਾ ਦਾਅਵਾ ਕਰਦੀ ਰਹੀ¢ ਜਦੋਂ ਇਸ ਘਟਨਾ ਦੀ ਖ਼ਬਰ ਸ਼ਹਿਰ ਵਿਚ ਫੈਲੀ ਤਾਂ ਸ਼ਿਵ ਸੈਨਾ, ਸਮਾਜ ਸੇਵੀ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਥਾਣੇ ਵਿਚ ਪਹੁੰਚ ਗਏ ¢ ਪਰ ਜਦੋਂ ਉਨ੍ਹਾਂ ਨੂੰ ਜਾਪਿਆ ਕਿ ਪੁਲਿਸ ਇਸ ਨੂੰ ਗਊ ਹੱਤਿਆ ਦੀ ਬਜਾਏ ਮੱਝ ਦਾ ਸਿਰ ਕਰਾਰ ਦੇਣ 'ਤੇ ਬਜ਼ਿਦ ਜਾਪਦੀ ਹੈ ਤਾਂ ਉਨ੍ਹਾਂ ਨੇ ਮੀਂਹ ਵਿਚ ਹੀ ਸਥਾਨਕ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਧਰਨਾ ਸ਼ੁਰੂ ਕਰ ਦਿੱਤਾ¢ ਇਸ ਮੌਕੇ 'ਤੇ ਪੰਜਾਬ ਸ਼ਿਵ ਸੈਨਾ ਦੇ ਯੂਥ ਵਿੰਗ ਦੇ ਪ੍ਰਧਾਨ ਰਮਨ ਵਡੇਰਾ ਅਤੇ ਸਮਾਜ ਸੇਵੀ ਨੀਰਜ ਸਿਹਾਲਾ ਨੇ ਕਿਹਾ ਕਿ ਗਊ ਹੱਤਿਆ ਹੋਈ ਹੈ | ਪਰ ਪੁਲਿਸ ਇਸ ਮਾਮਲੇ ਨੂੰ ਖ਼ੁਰਦ ਬਰਦ ਕਰਨ ਦੀ ਕੋਸ਼ਿਸ਼ ਵਿਚ ਜਾਪਦੀ ਰਹੀ ਹੈ¢ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਵਿਅਕਤੀ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ¢ ਸਥਾਨਕ ਐੱਸ. ਐੱਚ. ਓ. ਨਿਤੀਸ਼ ਚੌਧਰੀ ਨੇ ਦੱਸਿਆ ਕਿ ਪੰਚਾਇਤ ਵਲੋਂ ਉਨ੍ਹਾਂ ਨੂੰ ਦਰਖਤ ਦੇ ਉੱਪਰ ਕਿਸੇ ਜਾਨਵਰ ਦਾ ਸਿਰ ਪਿਆ ਹੋਣ ਦੀ ਸੂਚਨਾ ਦਿੱਤੀ ਗਈ ਸੀ ¢ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਪਰ ਇਹ ਮੱਝ ਦਾ ਸਿਰ ਹੀ ਜਾਪਦਾ ਹੈ¢ ਐੱਸ. ਐੱਚ. ਓ. ਨੇ ਦੱਸਿਆ ਕਿ ਆਸ-ਪਾਸ ਦੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ¢ ਬਾਅਦ ਵਿਚ ਸਮਰਾਲਾ ਦੇ ਐੱਸ. ਐੱਚ. ਓ. ਵਲੋਂ ਕੱਲ੍ਹ ਤੱਕ ਇਸ ਮਾਮਲੇ ਦੇ ਦੋਸ਼ੀ ਨੂੰ ਕਾਬੂ ਕੀਤੇ ਜਾਣ ਦੇ ਭਰੋਸੇ ਨਾਲ ਜਥੇਬੰਦੀ ਦੇ ਆਗੂਆਂ ਨੇ ਧਰਨਾ ਖ਼ਤਮ ਕਰ ਦਿੱਤਾ ਹੈ¢ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਕੱਲ੍ਹ 10 ਵਜੇ ਤੱਕ ਪੁਲਿਸ ਇਸ ਮਾਮਲੇ ਦੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਵਿਚ ਅਸਫਲ ਰਹੀ ਤਾਂ ਇਸ ਤੋਂ ਵੀ ਵੱਡਾ ਸੰਘਰਸ਼ ਆਰੰਭਿਆ ਜਾਵੇਗਾ¢ ਨਿਹੰਗ ਜਥੇਬੰਦੀ ਦੇ ਗੁਰਪ੍ਰੀਤ ਸਿੰਘ ਖ਼ਾਲਸਾ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਆਦਿ ਵੀ ਸ਼ਾਮਲ ਸਨ ¢