29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਆਕਸਫੋਰਡ ਸਕੂਲ ਪਾਇਲ ਵਿਚ ਵਿਸ਼ਵ ਯੋਗ ਦਿਵਸ 'ਤੇ ਵਿਸ਼ੇਸ਼ ਸਮਾਗਮ ਕਰਵਾਇਆ

ਅਜੀਤ ਡੈਸਕ 23-06-2025
ਪਾਇਲ, 22 ਜੂਨ (ਰਜਿੰਦਰ ਸਿੰਘ, ਨਿਜ਼ਾਮਪੁਰ)-ਯੋਗ ਸਰੀਰਕ ਅਤੇ ਮਾਨਸਿਕ ਕਸਰਤ ਦੇ ਨਾਲ-ਨਾਲ ਆਤਮਾ ਤੇ ਪ੍ਰਮਾਤਮਾ ਦੇ ਸੁਮੇਲ ਦੀ ਸਾਧਨਾ ਵੀ ਹੈ¢ ਅਜੋਕੇ ਸਮੇਂ ਵਿਚ ਯੋਗ ਅਤੇ ਅਧਿਆਤਮ ਦੀ ਬਹੁਤ ਮਹੱਤਤਾ ਹੈ¢ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਚ ਵਿਸ਼ਵ ਯੋਗ ਦਿਵਸ ਮਨਾਇਆ ਗਿਆ ¢ ਇਹ ਸਮਾਗਮ ਸਵੇਰੇ ਸਕੂਲ ਦੇ ਹਰੇ ਭਰੇ, ਸ਼ਾਂਤ ਅਤੇ ਰਮਣੀਕ ਵਾਤਾਵਰਨ ਵਾਲੇ ਮੈਦਾਨ ਵਿਚ ਕੀਤਾ ਗਿਆ¢ ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਪਹੁੰਚੇ ਯੋਗ ਅਤੇ ਅਧਿਆਤਮ ਦੇ ਕੋਚ ਜਤਿੰਦਰ ਕੁਮਾਰ ਭਾਰਦਵਾਜ, ਬ੍ਰਹਮ ਕੁਮਾਰੀ, ਮੰਜੂ ਦੇਵੀ, ਸਾਬਕਾ ਫ਼ੌਜੀ ਮਨਪ੍ਰੀਤ ਸਿੰਘ ਨੇ ਸਾਰੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਯੋਗ ਦੇ ਭਿੰਨ-ਭਿੰਨ ਆਸਣ ਕਰਵਾਏ¢ ਜ਼ਿੰਦਗੀ ਵਿਚ ਯੋਗ ਅਤੇ ਅਧਿਆਤਮ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ¢ ਸਮਾਗਮ ਵਿਚ ਸ਼ਾਮਿਲ ਅਧਿਆਪਕਾਂ, ਬੱਚਿਆਂ ਅਤੇ ਮਾਪਿਆਂ ਨੂੰ ਮੰਜੂ ਦੇਵੀ ਅਤੇ ਬੀ. ਕੇ. ਉਰਮਿਲ ਨੇ ਰੋਜ਼ਾਨਾ ਯੋਗ ਕਰਨ ਨਾਲ ਪੜ੍ਹਾਈ ਅਤੇ ਖੇਡਾਂ ਵਿਚ ਹੋਣ ਵਾਲੇ ਚਮਤਕਾਰੀ ਲਾਭਾਂ ਦੇ ਨਾਲ-ਨਾਲ ਤਣਾਅ ਮੁਕਤ ਅਤੇ ਸਾਕਾਰਾਤਮਕ ਜੀਵਨ ਜਿਊਣ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ¢ ਭਾਸਕਰ ਨੇ ਵੀ ਯੋਗ ਅਤੇ ਅਧਿਆਤਮ ਨਾਲ ਵੱਡੀਆਂ-ਵੱਡੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਹੱਲ ਹੋਣ ਬਾਰੇ ਦੱਸਿਆ¢ ਸਮਾਰੋਹ ਵਿਚ ਸ਼ਾਮਿਲ ਹੋਣ ਆਏ ਮਹਿਮਾਨਾਂ ਅਤੇ ਮਾਪਿਆਂ ਵਲੋਂ ਸਕੂਲ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ¢ ਸਮਾਗਮ ਵਿਚ ਸਕੂਲ ਦੇ ਸਰਪ੍ਰਸਤ ਗੁਰਦੀਪ ਸਿੰਘ ਧਾਲੀਵਾਲ ਨੇ ਵੀ ਸ਼ਿਰਕਤ ਕੀਤੀ ਅਤੇ ਸਾਰੇ ਬੱਚਿਆਂ ਦਾ ਹੌਸਲਾ ਵਧਾਇਆ¢ ਸਮਾਗਮ ਦੇ ਅੰਤ ਵਿਚ ਸਕੂਲ ਮੈਨੇਜਮੈਂਟ ਵਲੋਂ ਸਾਰੇ ਯੋਗਾ ਕੋਚਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ 'ਤੇ ਕੋਆਰਡੀਨੇਟਰ ਮੀਰਾ ਰਾਣੀ, ਸਪੋਰਟਸ ਇੰਚਾਰਜ ਰਵਿੰਦਰ ਸਿੰਘ, ਪ੍ਰੇਰਨਾ ਕੈਲੇ, ਅਕਾਸ਼ ਕੁਮਾਰ, ਮੋਨਿਕਾ ਸ਼ਰਮਾ, ਗੁਰਲੀਨ ਕਪੂਰ, ਗਗਨਦੀਪ ਸਿੰਘ, ਹਰਮਨ ਰਤਨ, ਨਿਸ਼ਾ ਸਚਦੇਵਾ, ਨਰਿੰਦਰ ਸਿੰਘ, ਸੁਖਜੀਤ ਸਿੰਘ, ਜੋਰਾ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ¢ ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਧਾਲੀਵਾਲ, ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪਿ੍ੰਸੀਪਲ ਵਿਜੇ ਕਪੂਰ, ਅੰਸ਼ੂ ਅਹੂਜਾ ਸਾਰਿਆਂ ਵਲੋਂ ਸਮਾਗਮ ਵਿਚ ਭਾਗ ਲੈਣ ਆਏ ਬੱਚਿਆਂ, ਮਾਪਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ¢
ਪਿਛਲੀ ਖ਼ਬਰ ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਸਮਰਾਲਾ ਨੇੜੇ ਪਿੰਡ ਬਘੌਰ ਦੇ ਬਰੋਟੇ 'ਤੇ ਗਾਂ ਦਾ ਸਿਰ ਟੰਗਿਆ ਮਿਲਿਆ, ਸ਼ਹੀਦ ਦੇ ਸਥਾਨ 'ਤੇ ਮਾਸ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।