31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੁਲਤਾਨਪੁਰ ਲੋਧੀ ਲਈ 15 ਟਰਾਲੀਆਂ ਮਿੱਟੀ ਲੈ ਕੇ ਰਵਾਨਾ ਹੋਏ ਨੌਜਵਾਨ

ਅਜੀਤ ਡੈਸਕ 02-09-2025
ਮਲੌਦ, 1 ਸਤੰਬਰ (ਦਿਲਬਾਗ ਸਿੰਘ ਚਾਪੜਾ)- ਪੰਜਾਬ ਦੇ ਕਈ ਜ਼ਿਲਿ੍ਹਆਂ ਅੰਦਰ ਆਏ ਹੜ੍ਹਾਂ ਕਾਰਨ ਹੋ ਰਹੇ ਭਾਰੀ ਜਾਨੀ ਮਾਲੀ ਨੁਕਸਾਨ ਵਿਚ ਮਦਦ ਕਰਨ ਲਈ ਪੂਰੇ ਪੰਜਾਬ ਤੋਂ ਲੋਕ ਅਤੇ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ | ਇਸੇ ਤਹਿਤ ਪਿੰਡ ਸੋਮਲ ਖੇੜੀ, ਰੋੜੀਆਂ ਅਤੇ ਸੇਖਾ ਤੋਂ ਨੌਜੁਆਨਾਂ ਨੇ ਉਦਮ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਹਾਇਤਾ ਕਰਨ ਲਈ 15 ਟਰਾਲੀਆਂ ਮਿੱਟੀ ਇਕੱਤਰ ਕਰਕੇ ਸੁਲਤਾਨਪੁਰ ਲੋਧੀ ਲਈ ਰਵਾਨਾ ਕੀਤੀਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਆਗੂ ਬਹਾਦਰ ਸਿੰਘ ਸੋਮਲ ਖੇੜੀ ਨੇ ਦੱਸਿਆ ਕਿ ਪ੍ਰਭਾਵਿਤ ਸੁਲਾਨਤਪੁਰ ਲੋਧੀ ਦੇ ਇਲਾਕੇ ਵਿਚ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਬਾਕੀ ਵਸਤਾਂ ਦੀ ਸਹਾਇਤਾ ਤਾਂ ਪਹੁੰਚ ਰਹੀ ਹੈ ਪਰ ਪਾੜ੍ਹ ਪੂਰਨ ਅਤੇ ਬੰਨ੍ਹ ਲਗਾਉਣ ਲਈ ਮਿੱਟੀ ਦੀ ਕਿੱਲਤ ਹੈ, ਇਸ ਲਈ ਪਿੰਡ ਰੋੜੀਆ, ਸੋਮਲ ਖੇੜੀ ਅਤੇ ਸੇਖਾ ਦੇ ਸਹਿਯੋਗ ਨਾਲ ਇਹ 15 ਟਰਾਲੀਆਂ ਮਿੱਟੀ ਇਕੱਤਰ ਕਰਕੇ ਰਵਾਨਾ ਹੋ ਰਹੇ ਹਾਂ | ਇਸ ਮੌਕੇ ਗੁਰਜਿੰਦਰ ਸਿੰਘ ਰੋੜੀਆਂ, ਪਰਦੀਪ ਸਿੰਘ ਸੋਮਲ, ਜਸਕੀਰਤ ਸਿੰਘ, ਸੰਦੀਪ ਸਿੰਘ ਰੋੜੀਆ, ਬਲਜਿੰਦਰ ਸਿੰਘ ਰੋੜੀਆ, ਗੁਰਕੀਰਤ ਸਿੰਘ ਖੇੜੀ, ਹਰਮਨ ਮਠਾੜੂ, ਸਤਵੰਤ ਸਿੰਘ ਖੇੜੀ, ਦਵਿੰਦਰ ਸਿੰਘ ਖੇੜੀ, ਮਨੀ ਸੇਖਾ, ਲਵੀ ਸੇਖਾ, ਜਪ ਰੋੜੀਆਂ, ਕਾਂਤਾ ਸੇਖਾ, ਸੰਵੀਰ ਰੋੜੀਆਂ, ਅੰਮਿ੍ਤ ਖੇੜੀ, ਨੋਨੀ ਖੇੜੀ, ਜੱਸਾ ਕੁੱਪ, ਹੈਰੀ ਰੋੜੀਆਂ, ਹਰਿੰਦਰ ਸੇਖਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਵਿਤਕਰਾ ਕਰਨਾ ਛੱਡੇ- ਐਡਵੋਕੇਟ ਕੂਹਲੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।