21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰੀ ਮੀਂਹ ਨਾਲ ਨਿਜ਼ਾਮਪੁਰ 'ਚ ਮਕਾਨ ਦੀ ਛੱਡ ਡਿੱਗੀ

ਅਜੀਤ ਡੈਸਕ 04-09-2025
ਪਾਇਲ, 3 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਪਿੰਡ ਨਿਜ਼ਾਮਪੁਰ ਵਿਖੇ ਅਜੀਤ ਸਿੰਘ ਆਪਣੇ ਪਰਿਵਾਰ ਸਮੇਤ ਲੱਕੜ ਦੇ ਬਾਲਿਆਂ ਵਾਲੀ ਬਣਾਈ ਛੱਤ 'ਚ ਰਹਿ ਰਿਹਾ ਸੀ ਕਿ ਅਚਾਨਕ ਛੱਤ ਦੇ ਬਾਲੇ ਹੇਠ ਡਿਗਣੇ ਸ਼ੁਰੂ ਹੋ ਗਏ ਤੇ ਉਹ ਤੁਰੰਤ ਆਪਣੇ ਪਰਿਵਾਰ ਸਮੇਤ ਆਪ ਤਾਂ ਘਰ ਤੋਂ ਬਾਹਰ ਆ ਗਿਆ ਪ੍ਰੰਤੂ ਅੰਦਰ ਪਿਆ ਸਾਰਾ ਸਾਮਾਨ ਖ਼ਰਾਬ ਹੋ ਗਿਆ | ਪੱਤਰਕਾਰਾਂ ਨੇ ਮੌਕੇ 'ਤੇ ਜਾ ਕੇ ਵੇਖਿਆ ਕਿ ਉਸ ਦੀ ਛੱਤ 'ਚ ਵੱਡਾ ਮਘੋਰਾ ਹੋਇਆ ਪਿਆ ਸੀ ਤੇ ਛੱਤ ਤੋਂ ਡਿਗ ਕੇ ਧਰਤੀ 'ਤੇ ਕੱਚੀ ਮਿੱਟੀ ਦਾ ਹੇਠਾਂ ਢੇਰ ਲੱਗਿਆ ਪਿਆ ਸੀ | ਇਸ ਮੌਕੇ ਉਸ ਦਾ ਪਰਿਵਾਰ ਰਸੋਈ 'ਚ ਦਿਨ ਰਾਤ ਰਹਿਣ ਲਈ ਮਜ਼ਬੂਰ ਹੈ | ਉਸ ਦੇ ਭਰਾ ਨਿੱਕੂ ਨੇ ਦੱਸਿਆ ਕਿ ਅਜੀਤ ਸਿੰਘ ਮਜ਼ਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣਾ ਪਰਿਵਾਰ ਚਲਾ ਰਿਹਾ ਹੈ ਤੇ ਅੱਜ ਉਨ੍ਹਾਂ 'ਤੇ ਇਕ ਵੱਡੀ ਮੁਸੀਬਤ ਆ ਗਈ ਹੈ ਤੇ ਉਹਨਾਂ ਕੋਲ ਮਕਾਨ ਨੂੰ ਬਣਾਉਣ ਲਈ ਪੈਸੇ ਵੀ ਨਹੀਂ ਹਨ | ਅਜੀਤ ਸਿੰਘ ਨੇ ਦੁੱਖ ਭਰੇ ਮਨ ਨਾਲ ਦੱਸਿਆ ਕਿ ਉਹ ਤਾਂ ਪਹਿਲਾਂ ਦਿਨ ਰਾਤ ਮਜ਼ਦੂਰੀ ਕਰਕੇ ਬਹੁਤ ਅÏਖਾ ਹੋ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਤੇ ਹੁਣ ਉਹ ਬੇਵੱਸ ਹੋ ਕੇ ਰਹਿ ਗਿਆ ਹੈ ਤੇ ਉਸ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਉਸ ਦੀ ਆਰਥਿਕ ਸਹਾਇਤਾ ਕੀਤੀ ਜਾਵੇ | ਇਸ ਮੌਕੇ ਐਸ. ਡੀ. ਐਮ ਪਾਇਲ਼ ਪਰਦੀਪ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸਦੀ ਲਿਖਤੀ ਦਰਖਾਸਤ ਤਹਿਸੀਲਦਾਰ ਪਾਇਲ ਵਿਖੇ ਦਿੱਤੀ ਜਾਵੇ |
ਔਖੀ ਘੜੀ 'ਚ ਇਕ ਦੂਸਰੇ ਦੇ ਹਾਣੀ ਬਣਨਾ ਚਾਹੀਦਾ- ਵਿਨੀਤ ਝੜੌਦੀ
ਮਾਛੀਵਾੜਾ ਸਾਹਿਬ, 3 ਸਤੰਬਰ (ਮਨੋਜ ਕੁਮਾਰ)-ਸੂਬੇ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚ ਜਿਸ ਤਰ੍ਹਾਂ ਕੁਦਰਤ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ ¢ ਇਸ ਦੁੱਖ ਦੀ ਘੜੀ ਵਿਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਹਾਣੀ ਬਣ ਕੇ ਦੁੱਖ ਦਰਦ ਵੰਡਾਉਣਾ ਚਾਹੀਦਾ ਹੈ | ਨਾ ਕਿ ਝੂਠੀਆਂ ਤੇ ਬੇਬੁਨਿਆਦ ਅਫ਼ਵਾਹਾਂ ਫੈਲਾ ਕੇ ਮਾਹੌਲ ਨੂੰ ਅਸ਼ਾਂਤ ਕਰਨਾ ਚਾਹੀਦਾ ਹੈ ¢ ਇਨ੍ਹਾਂ ਗੱਲਾਂ ਦੀ ਅਪੀਲ ਕਰਦਿਆਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਬਲਾਕ ਪ੍ਰਧਾਨ ਅਤੇ ਮੀਡੀਆ ਬਲਾਕ ਇੰਚਾਰਜ ਵਿਨੀਤ ਕੁਮਾਰ ਝੜੌਦੀ ਨੇ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਹਨ | ਉਸ ਨਾਲ ਪੰਜਾਬ ਨੂੰ ਮੁੜ ਤੋਂ ਲੀਹਾਂ 'ਤੇ ਲਿਆਉਣ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਯਤਨ ਕਰਨੇ ਪੈਣਗੇ ਤੇ ਬਿਨਾਂ ਕਿਸੇ ਕਿਸਮ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਮੋਢੇ ਨਾਲ ਮੋਢਾ ਜੋੜਨਾ ਪਵੇਗਾ | ਸਾਨੂੰ ਸਭ ਨੂੰ ਆਪਣੇ-ਆਪਣੇ ਇਲਾਕੇ ਵਿਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਬਾਂਹ ਫੜਨੀ ਪਵੇਗੀ ਤਾਂ ਕਿ ਪਿਛੜ ਚੁੱਕੀ ਇਸ ਲੀਹ ਨੂੰ ਮੁੜ ਚਾਲੂ ਕੀਤਾ ਜਾ ਸਕੇ¢
ਪਿਛਲੀ ਖ਼ਬਰ ਪਿੰਡ ਪਮਾਲ ਗੁੱਗਾ ਮਾੜੀ ਅਸਥਾਨ 'ਤੇ ਚੌਂਕੀਆਂ ਕੱਲ੍ਹ, ਮੇਲਾ 6 ਤੋਂ ਅਗਲੀ ਖ਼ਬਰ ਬਾਬਰਪੁਰ ਵਿਖੇ ਖ਼ੂਨਦਾਨ ਕੈਂਪ 28 ਸਤੰਬਰ ਤੇ 22 ਅਕਤੂਬਰ ਨੂੰ • ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਆਪਰੇਸ਼ਨ ਕੈਂਪ 2...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।