20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

‘ਸਮਰਸਤਾ ਸੰਕਲਪ ਯਾਤਰਾ’ ਸਮਾਜਿਕ ਏਕਤਾ, ਮਜ਼ਬੂਤ ਰਾਸ਼ਟਰ ਨਿਰਮਾਣ ਵੱਲ ਅਹਿਮ ਕਦਮ- ਨਿਰਮਲ ਦੋਸਤ

ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਜਪਾ ਵੱਲੋ ਜਲੰਧਰ ਦੀ ਤੋਂ ਸ਼ੁਰੂ ਕੀਤੀ ਗਈ ‘ਸਮਰਸਤਾ ਸੰਕਲਪ ਯਾਤਰਾ’ ਦਾ ਸਵਾਗਤ ਕਰਦਿਆਂ ਮਿਸ਼ਨ ਨਿਊ ਇੰਡੀਆ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਕਿਹਾ ਕਿ ਇਹ ਯਾਤਰਾ ਸਿਰਫ਼ ਇਕ ਸਿਆਸੀ ਜਾਂ ਸੰਗਠਨਾਤਮਕ ਸਰਗਰਮੀ ਨਹੀਂ, ਸਗੋਂ ਸਮਾਜਿਕ ਬਰਾਬਰੀ, ਭਾਈਚਾਰਕ ਸਾਂਝ ਅਤੇ ਮਨੁੱਖੀ ਸਨਮਾਨ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਦੀਆਂ ਪਹਿਲਾਂ ਬੇਗਮਪੁਰਾ ਦਾ ਸੰਕਲਪ ਦੇ ਕੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿੱਥੇ ਕੋਈ ਊਚ-ਨੀਚ, ਜਾਤ-ਪਾਤ, ਵਿਤਕਰਾ ਜਾਂ ਸ਼ੋਸ਼ਣ ਨਾ ਹੋਵੇ।

ਅਜੀਤ ਡੈਸਕ 21-11-2026
ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਜਪਾ ਵੱਲੋ ਜਲੰਧਰ ਦੀ ਤੋਂ ਸ਼ੁਰੂ ਕੀਤੀ ਗਈ ‘ਸਮਰਸਤਾ ਸੰਕਲਪ ਯਾਤਰਾ’ ਦਾ ਸਵਾਗਤ ਕਰਦਿਆਂ ਮਿਸ਼ਨ ਨਿਊ ਇੰਡੀਆ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਕਿਹਾ ਕਿ ਇਹ ਯਾਤਰਾ ਸਿਰਫ਼ ਇਕ ਸਿਆਸੀ ਜਾਂ ਸੰਗਠਨਾਤਮਕ ਸਰਗਰਮੀ ਨਹੀਂ, ਸਗੋਂ ਸਮਾਜਿਕ ਬਰਾਬਰੀ, ਭਾਈਚਾਰਕ ਸਾਂਝ ਅਤੇ ਮਨੁੱਖੀ ਸਨਮਾਨ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਦੀਆਂ ਪਹਿਲਾਂ ਬੇਗਮਪੁਰਾ ਦਾ ਸੰਕਲਪ ਦੇ ਕੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿੱਥੇ ਕੋਈ ਊਚ-ਨੀਚ, ਜਾਤ-ਪਾਤ, ਵਿਤਕਰਾ ਜਾਂ ਸ਼ੋਸ਼ਣ ਨਾ ਹੋਵੇ। ਅੱਜ ਲੋੜ ਹੈ ਕਿ ਉਨ੍ਹਾਂ ਦੀ ਬਾਣੀ ਅਤੇ ਵਿਚਾਰਾਂ ਨੂੰ ਕੇਵਲ ਸਮਾਗਮਾਂ ਤੱਕ ਸੀਮਤ ਨਾ ਰੱਖਿਆ ਜਾਵੇ, ਬਲਕਿ ਜੀਵਨ ਅਤੇ ਸਮਾਜਿਕ ਵਿਵਸਥਾ ਵਿਚ ਅਮਲੀ ਰੂਪ ਦਿੱਤਾ ਜਾਵੇ। ਨਿਰਮਲ ਦੋਸਤ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਉਦੋਂ ਹੀ ਸੰਭਵ ਹੈ, ਜਦੋਂ ਹਰ ਵਰਗ ਨੂੰ ਬਰਾਬਰ ਦੇ ਅਧਿਕਾਰ, ਸਨਮਾਨ, ਸਿੱਖਿਆ ਅਤੇ ਤਰੱਕੀ ਦੇ ਮੌਕੇ ਮਿਲਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਯਾਤਰਾ ਸਮਾਜਿਕ ਵੰਡ ਦੀਆਂ ਕੰਧਾਂ ਤੋੜ ਕੇ ਏਕਤਾ, ਸਦਭਾਵਨਾ ਅਤੇ ਸਮਾਨਤਾ ਵਾਲੇ ਮਜ਼ਬੂਤ ਭਾਰਤ ਦੀ ਸਿਰਜਣਾ ਵਿਚ ਸਾਰਥਕ ਭੂਮਿਕਾ ਨਿਭਾਏਗੀ। 20Jag13 ਕੈਪਸ਼ਨ: ਨਿਰਮਲ ਦੋਸਤ
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਅਗਵਾਈ ਵਾਲੇ ਪਹਿਲੇ ਸਟਾਰਟਅੱਪ ਨੇ ਇਨਕਿਊਬੇਸ਼ਨ ਸਮਝੌਤੇ ’ ਤੇ ਦਸਤਖ਼ਤ ਕੀਤੇ ਅਗਲੀ ਖ਼ਬਰ ਪੰਜਾਬ ਚੋਣ ਕਮੇਟੀ ’ਚ ਕੈਪਟਨ ਸੰਧੂ ਦੀ ਸ਼ਮੂਲੀਅਤ ਦਾ ਕਾਂਗਰਸੀ ਖੇਮਿਆਂ ’ਚ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।