30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜਨਰੇਸ਼ਨ ਫਾਰਮਿੰਗ 'ਚ ਨਿਵੇਸ਼ ਕਰਨ ਵਾਲਿਆਂ 'ਚ ਮਾਛੀਵਾੜਾ ਦੇ ਲੋਕ ਵੀ ਸ਼ਾਮਿਲ • ਖੰਨਾ ਦੇ ਪੁਲਿਸ ਅਧਿਕਾਰੀਆਂ ਨੂੰ ਮਿਲੀਆਂ ਸ਼ਿਕਾਇਤਾਂ

ਅਜੀਤ ਡੈਸਕ 22-09-2025
ਮਾਛੀਵਾੜਾ ਸਾਹਿਬ, 21 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪਿਛਲੇ ਦਿਨੀਂ ਸਮਰਾਲਾ ਵਿਖੇ ਜਨਰੇਸ਼ਨ ਫਾਰਮਿੰਗ ਕੰਪਨੀ ਵਿਚ ਨਿਵੇਸ਼ ਦੇ ਨਾਮ 'ਤੇ ਠੱਗੀ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ | ਪਰ ਇਸ ਵਿਚ ਨਵੇਂ ਪੱਤੇ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ¢ ਜਾਣਕਾਰੀ ਅਨੁਸਾਰ ਜਨਰੇਸ਼ਨ ਫਾਰਮਿੰਗ ਵਿਚ ਨਿਵੇਸ਼ ਕਰਨ ਵਾਲੇ ਮਾਛੀਵਾੜਾ ਇਲਾਕੇ ਨਾਲ ਸੰਬੰਧਿਤ ਲੋਕ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਦਿੱਤੀਆਂ¢ ਸ਼ਿਕਾਇਤਕਰਤਾ ਵਿਜੈ ਕੁਮਾਰ ਨੇ ਦੱਸਿਆ ਕਿ ਸਮਰਾਲਾ ਵਿਖੇ ਜਨਰੇਸ਼ਨ ਫਾਰਮਿੰਗ ਕੰਪਨੀ ਨੂੰ ਚਲਾਉਣ ਵਾਲਾ ਬਿਕਰਮਜੀਤ ਸਿੰਘ ਅਤੇ ਇੱਕ ਕੰਪਨੀ ਏਜੰਟ ਸਾਨੂੰ ਮਿਲੇ, ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਆਪਣੀ ਟੀਮ ਨਾਲ ਮਿਲ ਕੇ ਕੰਪਨੀ ਵਿਚ ਸ਼ੁੱਧ ਵਸਤਾਂ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਕਾਸ਼ਤ ਵੀ ਕਰਦੇ ਹਾਂ ¢ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਚ ਬਹੁਤ ਜ਼ਿਆਦਾ ਲਾਭ ਹੈ ਅਤੇ ਜੇਕਰ ਤੁਸੀਂ ਵੀ ਸਾਡੀ ਕੰਪਨੀ ਵਿਚ ਨਿਵੇਸ਼ ਕਰਦੇ ਹੋ, ਤਾਂ ਅਸੀਂ ਤੁਹਾਨੂੰ 8 ਪ੍ਰਤੀਸ਼ਤ ਰਕਮ ਦਾ ਵਿਆਜ ਮੋੜਾਂਗੇ ਅਤੇ ਇਸ ਨੂੰ ਦੁੱਗਣੇ ਕਰ ਕੇ 25 ਮਹੀਨਿਆਂ ਬਾਅਦ ਮੋੜਾਂਗੇ ¢ ਇਨ੍ਹਾਂ ਵਿਅਕਤੀਆਂ ਵਲੋਂ ਭਰੋਸਾ ਦੇਣ 'ਤੇ ਵਿਜੈ ਕੁਮਾਰ ਨੇ 19 ਲੱਖ 30 ਹਜ਼ਾਰ ਰੁਪਏ ਨਿਵੇਸ਼ ਕਰ ਦਿੱਤਾ ਅਤੇ ਫਿਰ ਹਰੇਕ ਮਹੀਨੇ ਲਗਾਤਾਰ 3 ਮਹੀਨੇ ਸਾਨੂੰ ਲਾਭ ਦਿੰਦਿਆਂ ਕਰੀਬ 4.50 ਲੱਖ ਰੁਪਏ ਵਾਪਸ ਵੀ ਮੋੜਿਆ ¢ ਸ਼ਿਕਾਇਤਕਰਤਾ ਅਨੁਸਾਰ ਕੰਪਨੀ ਵੱਲ ਉਨ੍ਹਾਂ ਦੀ ਅਸਲ ਰਕਮ 14.50 ਲੱਖ ਰੁਪਏ ਅਜੇ ਵੀ ਬਕਾਇਆ ਹੈ ¢ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵਲੋਂ ਸਾਨੂੰ ਸਬਜ਼ਬਾਗ ਦਿਖਾ ਕੇ ਧੋਖਾਧੜੀ ਕੀਤੀ ਹੈ ¢



ਪਿਛਲੀ ਖ਼ਬਰ ਵਿਧਾਇਕ ਸੰਗੋਵਾਲ ਨੇ ਸੜਕ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਪੁਰਤਗਾਲ 'ਚ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।