30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਿਧਾਇਕ ਸੰਗੋਵਾਲ ਨੇ ਸੜਕ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 22-09-2025

•ਕਿਹਾ, ਹਲਕਾ ਗਿੱਲ ਅੰਦਰ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾਵੇਗਾ
ਡੇਹਲੋਂ, 21 ਸਤੰਬਰ ( ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਅੰਦਰ ਇਕ ਪਿੰਡ ਤੋਂ ਦੂਸਰੇ ਪਿੰਡ ਨੂੰ ਜੋੜਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਅਤੇ ਨਵੀਆਂ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਡੇਹਲੋਂ-ਸਾਹਨੇਵਾਲ ਸੜਕ ਸਥਿਤ ਪੱਦੀ ਮੁੱਖ ਚੌਂਕ ਤੋਂ ਪਿੰਡ ਤੱਕ ਲੰਮੇ ਸਮੇਂ ਤੋਂ ਟੁੱਟੀ ਸੜਕ ਦੇ ਮੁਰੰਮਤ ਦੇ ਕੰਮ ਦਾ ਨੀਂਹ ਪੱਥਰ ਰੱਖਣ ਸਮੇਂ ਹਲਕਾ ਗਿੱਲ ਨਿਵਾਸੀਆਂ ਨੂੰ ਵਿਸ਼ਵਾਸ ਦਿੰਦਿਆਂ ਕੀਤਾ ¢ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਹਿਤ ਕਾਰਜ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਮੁੱਖ ਚੌਂਕ ਪੱਦੀ ਤੋਂ ਪਿੰਡ ਪੱਦੀ ਨੂੰ ਜਾਂਦੀ ਇਹ ਸੜਕ ਪਿਛਲੇ ਕਰੀਬ 13 ਸਾਲਾਂ ਤੋਂ ਟੁੱਟੀ ਹੋਈ ਹੈ, ਜਿਸ ਰਾਹੀ ਇਲਾਕੇ ਦੇ ਵੱਖ-ਵੱਖ ਪਿੰਡਾਂ ਨੂੰ ਰਾਹਗੀਰਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਅਤੇ ਲੋਕਾਂ ਦੀ ਵੱਡੀ ਮੰਗ ਪੂਰੀ ਕਰਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਯਤਨ ਕੀਤੇ ਹਨ¢ ਇਸ ਸਮੇਂ ਸਰਪੰਚ ਸਤਵੀਰ ਸਿੰਘ ਲਾਲੀ ਨੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਸਮੇਂ ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਪੀ. ਏ. ਜਸਵਿੰਦਰ ਸਿੰਘ ਜੱਸੀ, ਮੀਡੀਆ ਇੰਚਾਰਜ ਬਲਰਾਜ ਸਿੰਘ ਸੋਨੰੂ ਗਿੱਲ, ਦਫ਼ਤਰ ਇੰਚਾਰਜ ਮਨਦੀਪ ਸਿੰਘ ਰਵੀ ਝੱਮਟ, ਗੁਰਦੀਪ ਸਿੰਘ ਪੱਦੀ, ਬਲਾਕ ਪ੍ਰਧਾਨ ਜਸਵੰਤ ਸਿੰਘ ਮੁਕੰਦਪੁਰ, ਬਲਾਕ ਪ੍ਰਧਾਨ ਸਾਹਿਬਜੀਤ ਸਿੰਘ ਸਾਬੀ ਜਰਖੜ, ਯੂਥ ਆਗੂ ਅਮਰਿੰਦਰ ਸਿੰਘ ਬੁਲਾਰਾ, ਸਰਪੰਚ ਸਤਵੀਰ ਸਿੰਘ ਲਾਲੀ ਪੱਦੀ, ਸਾਬਕਾ ਸਰਪੰਚ ਗੋਖੀ ਪੱਦੀ, ਸਾਬਕਾ ਸਰਪੰਚ ਠਾਕਰ ਸਿੰਘ, ਬਹਾਦਰ ਸਿੰਘ ਸਾਬਕਾ, ਸਰਪੰਚ ਹਰਮਿੰਦਰ ਸਿੰਘ ਭੁੱਟਾ, ਸਰਪੰਚ ਹਰਤੇਜ ਸਿੰਘ ਗਿੱਲ ਸੀਲੋਂ, ਸਰਪੰਚ ਰਮਤੇਜ ਸਿੰਘ ਜੱਸੜ, ਗੁਰਦੀਪ ਸਿੰਘ, ਹਰਪਾਲ ਪੰਚ, ਪਾਲ ਪੰਚ, ਆਤਮਾ ਪੰਚ, ਕਰਮ ਪੰਚ, ਅੰਮਿ੍ਤਪਾਲ ਪੰਚ, ਹਿੰਦਾ, ਕਮਲ, ਮਨਪ੍ਰੀਤ, ਜੋਤੀ, ਅਮਨਾ, ਅਮਨਪ੍ਰੀਤ, ਧਰਮ ਸਿੰਘ, ਕਮਿੱਕਰ ਸਿੰਘ, ਜੀਤ ਫੌਜੀ, ਰਵਿੰਦਰ ਸਿੰਘ, ਭੋਲਾ, ਪੱਪੂ, ਯਾਦੀ, ਸੁਖਜੀਤ, ਰਿੰਪੀ, ਲਖਵਿੰਦਰ ਸਿੰਘ ਚਹਿਲ, ਅਮਰਿੰਦਰ ਸਿੰਘ ਅਤੇ ਪ੍ਰਧਾਨ ਕਰਮਜੀਤ ਸਿੰਘ ਸੀਲੋਂ, ਦਿਲਪ੍ਰੀਤ ਸਿੰਘ, ਚਰਨਪ੍ਰੀਤ ਸਿੰਘ ਸਮੇਤ ਹੋਰ ਹਾਜ਼ਰ ਸਨ ¢

ਪਿਛਲੀ ਖ਼ਬਰ ਡੋਪ ਟੈਸਟ ਪਾਜ਼ੀਟਿਵ ਆਉਣ 'ਤੇ ਕੇਸ ਦਰਜ ਅਗਲੀ ਖ਼ਬਰ ਜਨਰੇਸ਼ਨ ਫਾਰਮਿੰਗ 'ਚ ਨਿਵੇਸ਼ ਕਰਨ ਵਾਲਿਆਂ 'ਚ ਮਾਛੀਵਾੜਾ ਦੇ ਲੋਕ ਵੀ ਸ਼ਾਮਿਲ • ਖੰਨਾ ਦੇ ਪੁਲਿਸ ਅਧਿਕਾਰੀਆਂ ਨੂੰ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।