30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਡੋਪ ਟੈਸਟ ਪਾਜ਼ੀਟਿਵ ਆਉਣ 'ਤੇ ਕੇਸ ਦਰਜ

ਅਜੀਤ ਡੈਸਕ 22-09-2025
ਖੰਨਾ, 21 ਸਤੰਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਦਰ ਖੰਨਾ ਪੁਲਿਸ ਨੇ ਨਸ਼ਿਆਂ ਦਾ ਸੇਵਨ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਥਾਣਾ ਸਦਰ ਖੰਨਾ ਦੇ ਐਸ. ਐਚ. ਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਏ. ਐਸ. ਆਈ ਸੁਖਵਿੰਦਰ ਸਿੰਘ ਸਿੰਘ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ/ਪੁਰਸ਼ਾਂ ਦੇ ਸੰਬੰਧ ਗਸ਼ਤ ਕਰ ਰਹੇ ਰਹੇ ਸੀ ਤਾਂ ਰਸਤੇ ਵਿਚ ਇੱਕ ਵਿਅਕਤੀ ਮਿਲਿਆ ਜੋ ਨਸ਼ੇ ਕਰਨ ਦਾ ਆਦੀ ਸੀ, ਜਿਸ ਨੇ ਕੋਈ ਨਸ਼ਾ ਆਦਿ ਕੀਤਾ ਹੋਇਆ ਲੱਗਦਾ ਸੀ ਜਦੋਂ ਪੁਲਿਸ ਨੇ ਉਸ ਦੀ ਜਾਂਚ ਪੜਤਾਲ ਕੀਤੀ, ਜਿਸ ਨੇ ਆਪਣਾ ਨਾਮ ਕਰਨਵੀਰ ਸਿੰਘ ਉਰਫ਼ ਕਰਨ ਉਰਫ਼ ਵਾਸੀ ਪਿੰਡ ਦਹਿੜੂ ਦੱਸਿਆ | ਜਿਸ ਨੇ ਕੋਈ ਨਸ਼ਾ ਆਦਿ ਕੀਤਾ ਹੋਇਆ ਲੱਗ ਰਿਹਾ ਸੀ, ਜਦੋਂ ਪੁਲਿਸ ਨੇ ਉਸਦਾ ਸਿਵਲ ਹਸਪਤਾਲ ਖੰਨਾ ਵਿਖੇ ਮੈਡੀਕਲ ਕਰਵਾਇਆ ਤਾਂ ਡੋਪ ਟੈਸਟ ਰਿਪੋਰਟ ਪਾਜ਼ੀਟਿਵ ਆਉਣ 'ਤੇ ਵਿਅਕਤੀ ਖ਼ਿਲਾਫ਼ ਧਾਰਾ 27/61/85 ਐਨ. ਡੀ. ਪੀ. ਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


ਪਿਛਲੀ ਖ਼ਬਰ ਐਸ. ਐਸ. ਪੀ. ਖੰਨਾ ਵਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਸਾਰੇ ਥਾਣਾ ਮੁਖੀਆਂ ਨਾਲ ਮੀਟਿੰਗ ਅਗਲੀ ਖ਼ਬਰ ਵਿਧਾਇਕ ਸੰਗੋਵਾਲ ਨੇ ਸੜਕ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।