28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਟਰੱਕ ਆਪੇ੍ਰਟਰਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਅਜੀਤ ਡੈਸਕ 22-09-2025
ਅਹਿਮਦਗੜ੍ਹ, 21 ਸਤੰਬਰ (ਰਵਿੰਦਰ ਪੁਰੀ)-ਦੀ ਟਰੱਕ ਆਪਰੇਟਰ ਯੂਨੀਅਨ ਅਹਿਮਦਗੜ੍ਹ ਵਲੋਂ ਸਰਬੱਤ ਦੇ ਭਲੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ¢ ਤਿੰਨੇ ਦਿਨ ਸਮੂਹ ਓਪਰੇਟਰਾਂ ਵਲੋਂ ਸੇਵਾ ਕੀਤੀ ਗਈ ¢ ਪਾਠ ਦੇ ਭੋਗ ਉਪਰੰਤ ਭਾਈ ਅਮਰ ਸਿੰਘ ਰਾੜਾ ਸਾਹਿਬ ਵਾਲਿਆਂ ਤੇ ਭਾਈ ਬੇਅੰਤ ਸਿੰਘ ਦੇ ਜਥੇ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਸ਼ਿਰਕਤ ਕੀਤੀ ¢ ਸਮਾਪਤੀ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ¢ ਇਸ ਮੌਕੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੋਰਖਾ, ਸੈਕਟਰੀ ਬਲਜਿੰਦਰ ਸਿੰਘ, ਜਥੇਦਾਰ ਗੁਰਜੀਵਨ ਸਿੰਘ ਸਰੌਦ, ਚੇਅਰਮੈਨ ਹੈਪੀ ਨੰਗਲ ਅਮਰਗੜ੍ਹ, ਮਨੋਜ ਸ਼ਰਮਾ ਪ੍ਰਧਾਨ ਆੜ੍ਹਤੀ ਯੂਨੀਅਨ, ਰਾਈਸ ਮਿਲਰ ਐਸੋ. ਪ੍ਰਧਾਨ ਸ਼ੇਰੂ ਝਨੇਰੀਆ, ਰਿਸ਼ੂ ਗੋਇਲ, ਪ੍ਰਮੋਦ ਮਿੱਤਲ, ਮਾਸਟਰ ਕਮਿੱਕਰ ਸਿੰਘ ਛੰਨਾ, ਹਾਜੀ ਸ਼ਮਸ਼ਾਦ ਅਲੀ, ਅਵੀ ਗੱਜਣ ਮਾਜਰਾ, ਸਰਪੰਚ ਕਮਲ ਨੱਥੂਮਾਜਰਾ, ਚੇਅਰਮੈਨ ਸੁਖਦੇਵ ਸਿੰਘ ਵਾਲੀਆ, ਇੰਦਰਪਾਲ ਸਿੰਘ ਵਾਲੀਆ ਸ਼੍ਰੀਆਂਸ ਗਰੁੱਪ, ਰੋਕੀ ਚੀਮਾ, ਜਤਿੰਦਰ ਭੋਲਾ, ਰਵਿੰਦਰ ਪੁਰੀ, ਅਵਤਾਰ ਸਿੰਘ ਜੱਸਲ, ਕਿੱਕੀ ਲਤਾਲਾ, ਜਗਤਾਰ ਸਿੰਘ ਚੀਮਾ, ਸਰਪੰਚ ਜਗਦੀਪ ਸਿੰਘ ਮਹੇਰਨਾ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਦੇਸਰਾਜ ਸ਼ਾਸਤਰੀ ਨੇ ਮੱਸਿਆ 'ਤੇ ਹਵਨ ਯੱਗ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।