28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਘੁਡਾਣੀ ਕਲਾਂ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ

ਅਜੀਤ ਡੈਸਕ 22-09-2025
ਰਾੜਾ ਸਾਹਿਬ, 21 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਿਕ ਗੁ. ਨਿੰਮਸਰ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਵਿਖੇ ਬਾਬਾ ਸ੍ਰੀ ਚੰਦ ਉਦਾਸੀ ਸਿੱਖ ਸੰਪ੍ਰਦਾਇ ਰਾਜਿ. ਲੁਧਿ. ਵਲੋਂ ਲੋਕ ਲਹਿਰ ਮਹੰਤ ਭਗਤ ਰਾਮ ਕੰਨਿਆ ਕਲੱਬ 'ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਪੈੱ੍ਰਸ ਸਕੱਤਰ ਜਗਤਾਰ ਸਿੰਘ ਘੁਡਾਣੀ ਕਲ੍ਹਾਂ ਤੇ ਪ੍ਰਧਾਨ ਮੋਹਣ ਸਿੰਘ ਕਟਾਰੀਆ ਦੀ ਪ੍ਰਧਾਨਗੀ ਹੇਠ ਲੰਮੇ ਕੇਸ ਮੁਕਾਬਲੇ, ਸੰੁਦਰ ਦਸਤਾਰ ਮੁਕਾਬਲੇ ਅਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਸਮਾਗਮ 'ਚ ਇੰਜੀ. ਜਗਦੇਵ ਸਿੰਘ ਬੋਪਾਰਾਏ ਕੌਮੀ ਉਪ ਪ੍ਰਧਾਨ ਸ਼੍ਰੋ. ਅ. ਦ. ਬਾਦਲ, ਬਾਬਾ ਵਾਹਿਗੁਰੂ ਸਿੰਘ ਰਾਜਪੁਰਾ, ਸੰਤ ਸੁਖਦੇਵ ਸਿੰਘ ਬਿਲਗਾ, ਤਰਸੇਮ ਸਿੰਘ ਪਮਾਲ, ਸਮਾਜ ਸੇਵੀ ਰਿੱਕੀ ਅਜਨੌਦ 'ਤੇ ਹਨੀ ਸੇਠੀ, ਪ੍ਰਧਾਨ ਬਲਵਿੰਦਰ ਸਿੰਘ, ਸੂਰਤ ਸਿੰਘ, ਸ਼੍ਰੋ. ਅ. ਦ. ਐਸ. ਸੀ. ਵਿੰਗ ਮਾਲਵਾ ਜੋਨ 3 ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜੈਚਾਂ, ਮਹੰਤ ਬਾਬਾ ਪ੍ਰੀਤਮ ਦਾਸ ਮਕਸਦੂੜਾ, ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਆਦਿ ਆਗੂਆਂ ਸ਼ਿਰਕਤ ਕੀਤੀ | ਇਸ ਸਮੇਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਲੰਮੇ ਕੇਸ, ਦਸਤਾਰ ਮੁਕਾਬਲੇ, ਦਸਤਾਰ ਸਿਖਲਾਈ ਕੈਂਪ ਅਤੇ ਇਤਿਹਾਸ ਸੰਬੰਧੀ ਬੱਚਿਆਂ ਕੋਲੋਂ ਸਵਾਲ ਪੁੱਛੇ ਗਏ ਅਤੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕ੍ਰਮਵਾਰ ਇਨਾਮ ਦਿੱਤੇ ਗਏ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਇੰਜੀ. ਜਗਦੇਵ ਸਿੰਘ ਬੋਪਾਰਾਏ ਕੌਮੀ ਉਪ ਪ੍ਰਧਾਨ ਸ੍ਰੋ. ਅ. ਦ ਨੇ ਕਿਹਾ ਕਿ ਦਸਤਾਰ ਸਾਡੀ ਪਹਿਚਾਣ, ਮਾਣ ਅਤੇ ਹਿੰਮਤ ਦੀ ਰੂਹਾਨੀ ਝਲਕ ਹੈ, ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਤੇ ਸੱਭਿਆਚਾਰ ਨਾਲ ਜੋੜਨ ਲਈ ਦਸਤਾਰ ਮੁਕਾਬਲਾ ਤੇ ਸਿਖਲਾਈ ਕੈਂਪ ਬਹੁਤ ਚੰਗਾ ਉਪਰਾਲਾ ਹੈ | ਇਸ ਮੌਕੇ ਪ੍ਰਧਾਨ ਮੋਹਣ ਸਿੰਘ ਕਟਾਰੀਆਂ, ਐਡਵੋਕੇਟ ਰਣਵੀਰ ਸਿੰਘ ਹੈਬੋਵਾਲ, ਜਗਤਾਰ ਸਿੰਘ ਮਲਕਪੁਰ, ਪ੍ਰਗਟ ਸਿੰਘ ਮਹੇਰਨਾ, ਕਮਲਜੀਤ ਸਿੰਘ ਰਾਜੋਆਣਾ, ਬਾਬਾ ਰਣਜੀਤ ਸਿੰਘ ਥਰੀਕੇ, ਸਵਰਨ ਸਿੰਘ ਥਰੀਕੇ, ਸੀਤਲ ਸਿੰਘ ਅੱਬੂਆਲ, ਹਾਕਮ ਸਿੰਘ ਸਿਆਣ, ਗੁਰਤੇਜ ਸਿੰਘ ਲੁਧਿਆਣਾ, ਕਰਨੈਲ ਸਿੰਘ ਗਿੱਲ, ਪ੍ਰਧਾਨ ਬਲਵਿੰਦਰ ਸਿਘ ਰੋਹੀੜਾ, ਸੂਰਤ ਸਿਘ ਰੋਹੀੜਾ, ਹਰਚੰਦ ਸਿੰਘ ਸਾਬਕਾ ਸਰਪੰਚ ਰੋਹੀੜਾ, ਪਰਮਿੰਦਰ ਸਿੰਘ ਰਛੀਨ, ਤਰਸ਼ੇਮ ਸਿੰਘ ਪ੍ਰਧਾਨ, ਰਮਨ, ਗਗਨ, ਲਾਲੀ ਆਦਿ ਸਨ |
ਪਿਛਲੀ ਖ਼ਬਰ ਖੇਡਾਂ ਨਾਲ ਹੀ ਬਣੇਗਾ ਤੰਦਰੁਸਤ ਅਤੇ ਖੁਸ਼ਹਾਲ ਪੰਜਾਬ-ਈ. ਟੀ. ਓ. <br/> ਅਗਲੀ ਖ਼ਬਰ ਟਰੱਕ ਆਪੇ੍ਰਟਰਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।