ਮਾਛੀਵਾੜਾ ਸਾਹਿਬ, 15 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਦੀ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਝਾੜ ਸਾਹਿਬ ਵਿਖੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ 'ਚ ਕਾਲਜ ਪਲੇਸਮੈਂਟ ਸੈੱਲ ਵਲੋਂ ਐਨ. ਆਈ. ਆਈ. ਟੀ. ਲਿਮਟਿਡ ਕੰਪਨੀ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ ਵਿਚ ਐਕਸਿਜ਼ ਬੈਂਕ 'ਚ ਅਸਿਸਟੈਂਟ ਮੈਨੇਜਰ ਦੀ ਪੋਸਟ ਲਈ ਇੰਟਰਵਿਊਜ਼ ਲਈਆਂ ਗਈਆਂ¢ ਐਨ. ਆਈ. ਆਈ. ਟੀ. ਲਿਮਟਿਡ ਕੰਪਨੀ ਐਕਸਿਜ਼ ਬੈਂਕ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ., ਮਲਟੀਨੈਸ਼ਨਲ ਕੰਪਨੀਆਂ ਅਤੇ ਕਾਰਪੋਰੇਟ ਸੈਕਟਰਾਂ ਦੇ ਨਾਲ ਕੋਲੈਬੋਰੇਸ਼ਨ ਨਾਲ ਕੰਮ ਕਰ ਰਹੇ ਹਨ¢ ਕਾਲਜ 'ਚ ਐਨ. ਆਈ. ਆਈ. ਟੀ. ਟੀਮ ਦੇ ਮੈਂਬਰ ਮਨੋਜ ਕਸ਼ਯਪ ਅਤੇ ਸਿਮਰਨਜੀਤ ਕੌਰ ਦਾ ਕਾਲਜ ਦੇ ਅਸਿ. ਪ੍ਰੋ. ਸਿਮਰਨਪ੍ਰੀਤ ਕੌਰ ਵਲੋਂ ਸਵਾਗਤ ਕੀਤਾ ਗਿਆ¢ ਮਨੋਜ ਕਸ਼ਯਪ ਵਲੋਂ ਵਿਦਿਆਰਥਣਾਂ ਨੂੰ ਕੈਰੀਅਰ ਆਪਸ਼ਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਇਸ ਡਰਾਈਵ ਦੇ ਉਦੇਸ਼ ਬਾਰੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ¢ ਪਲੇਸਮੈਂਟ ਡਰਾਈਵ ਦੌਰਾਨ ਪਹਿਲੇ ਸੈਸ਼ਨ 'ਚ ਵਿਦਿਆਰਥਣਾਂ ਨਾਲ ਜਾਣ ਪਹਿਚਾਣ ਕੀਤੀ ਗਈ ਅਤੇ ਦੂਸਰੇ ਸੈਸ਼ਨ ਵਿਚ ਸਲੈਕਸ਼ਨ ਰਾਊਾਡ ਕੀਤਾ ਗਿਆ, ਜਿਸ ਵਿਚ ਬੀ. ਏ., ਬੀ. ਕਾਮ., ਬੀ. ਸੀ. ਏ. ਫਾਈਨਲ ਅਤੇ ਅਲੂਮਨੀ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ¢ ਇਸ ਪਲੇਸਮੈਂਟ ਡਰਾਈਵ 'ਚ ਕੁੱਲ 22 ਵਿਦਿਆਰਥੀ ਸ਼ੋਰਟ ਲਿਸਟ ਕੀਤੇ ਗਏ ਜਿਨ੍ਹਾਂ 'ਚੋਂ (17 ਯੂ. ਜੀ., 02 ਪੀ. ਜੀ. ਅਤੇ 03 ਅਲੂਮਨੀ) ਵਿਦਿਆਰਥੀ ਹਨ¢ ਸ਼ੋਰਟ ਲਿਸਟ ਕੀਤੇ ਗਏ ਵਿਦਿਆਰਥੀਆਂ 'ਚੋਂ 05 ਵਿਦਿਆਰਥੀ ਸਿਲੈੱਕਟ ਹੋਏ¢ ਪਲੇਸਮੈਂਟ ਅਫ਼ਸਰ ਡਾ. ਸੁਨੀਤਾ ਕੌਸ਼ਲ ਵਲੋਂ ਐਨ. ਆਈ. ਆਈ. ਟੀ. ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਡਾ. ਰਣਜੀਤ ਕੌਰ, ਆਰਤੀ ਰਾਣੀ, ਸੁਖਦੀਪ ਕੌਰ, ਸਿਮਰਨਪ੍ਰੀਤ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ¢