29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਵਿਦਿਆਰਥੀਆਂ ਨੇ ਸਾਰਸ ਮੇਲੇ 'ਤੇ ਮਲਵਈ ਗਿੱਧੇ ਰਾਹੀਂ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 16-10-2025
ਸਾਹਨੇਵਾਲ, 15 ਅਕਤੂਬਰ (ਹਨੀ ਚਾਠਲੀ)-ਸਕੂਲ ਆਫ਼ ਐਮੀਨੈਂਸ ਸਾਹਨੇਵਾਲ ਦੇ ਵਿਦਿਆਰਥੀਆਂ ਦੀ ਮਲਵਈ ਗਿੱਧੇ ਦੀ ਟੀਮ ਨੇ ਪਿ੍ੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਸਾਰਸ ਮੇਲਾ ਲੁਧਿਆਣਾ ਵਿਖੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ¢ ਮਲਵਈ ਗਿੱਧੇ ਦੀ ਟੀਮ ਦੀ ਅਗਵਾਈ ਕਪਤਾਨ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਵਲੋਂ ਅਰਸ਼ਦੀਪ ਸਿੰਘ ਦੇ ਸਹਿਯੋਗ ਨਾਲ ਬਣਾਈ ਟੀਮ ਵਿਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ¢ ਇਸ ਸਬੰਧੀ ਟੀਮ ਦੇ ਕੋਚ ਅਤੇ ਗਾਈਡ ਅਧਿਆਪਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਾਰਸ ਮੇਲੇ 'ਤੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਪੁਰਾਤਨ ਲੋਕ ਸਾਜ ਕਾਟੋ, ਚਿਮਟਾ, ਛਿੱਕਾ, ਬੁਗਚੂ, ਢੋਲਕੀ, ਢੋਲ ਆਦਿ ਵਜਾ ਕੇ ਮਲਵਈ ਗਿੱਧਾ ਪੇਸ਼ ਕੀਤਾ ¢ ਸਾਰਸ ਮੇਲੇ 'ਤੇ ਦਰਸ਼ਕਾਂ ਨੇ ਵਿਦਿਆਰਥੀਆਂ ਦੀ ਮਲਵਈ ਗਿੱਧੇ ਦੀ ਪੇਸ਼ਕਾਰੀ ਦਾ ਨੱਚ ਟੱਪ ਕੇ ਪੂਰਾ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਨੇ ਸੱਭਿਆਚਾਰ ਨਾਲ ਸੰਬੰਧਿਤ ਬੋਲੀਆਂ ਪਾ ਕੇ ਖੂਬ ਰੰਗ ਬੰਨਿ੍ਹਆ ¢ ਸਾਰਸ ਮੇਲੇ 'ਤੇ ਸਕੂਲ ਦੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪਤਨੀ ਰੀਤ ਸਿੱਧੂ ਹਲਕਾ ਆਤਮ ਨਗਰ ਵੀ ਉਚੇਚੇ ਤੌਰ 'ਤੇ ਪਹੁੰਚੇ ¢ ਰੀਤ ਸਿੱਧੂ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਢੋਲ ਦੀ ਥਾਪ 'ਤੇ ਵਿਦਿਆਰਥੀਆਂ ਨਾਲ ਨੱਚ ਕੇ ਵਿਦਿਆਰਥੀਆਂ ਦੀ ਖੂਬ ਹੌਸਲਾ ਅਫਜਾਈ ਕੀਤੀ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਦਾ ਆਨੰਦ ਮਾਣਿਆ ¢ ਰੀਤ ਸਿੱਧੂ ਨੇ ਪਿ੍ੰਸੀਪਲ ਡਾ. ਮਨਦੀਪ ਕੌਰ ਅਤੇ ਟੀਮ ਦੇ ਕੋਚ ਗੁਰਸੇਵਕ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਮਲਵਈ ਗਿੱਧੇ ਦੇ ਪੁਰਾਤਨ ਵਿਰਸੇ ਨੂੰ ਸਾਰਸ ਮੇਲੇ 'ਤੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ¢ ਇਸ ਮੌਕੇ ਲੁਧਿਆਣਾ ਪ੍ਰਸ਼ਾਸਨ ਵਲੋਂ ਦਵਿੰਦਰ ਲੋਟੇ, ਕੁਲਵੰਤ ਸਿੰਘ ਪੰਡੋਰੀ, ਪਿ੍ੰਸੀਪਲ ਵਿਸ਼ਵਕੀਰਤ ਕਾਹਲੋਂ, ਸੁਪਰਜੀਤ ਕੌਰ, ਜਸਵੀਰ ਸਿੰਘ, ਹਰਜੀਤ ਰਤਨ ਨੈਸ਼ਨਲ ਅਵਾਰਡੀ, ਕਰਮਜੀਤ ਗਰੇਵਾਲ, ਸੁਰਚਨਾ ਪੰਧੇਰ, ਗਗਨ ਖੰਨਾ, ਅਰਸ਼ਦੀਪ ਸਿੰਘ, ਭੁਪਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ¢
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਰਵਿਦਾਸ ਵਲੀਪੁਰ ਕਲਾਂ 'ਚ ਪੱਕੇ ਫਰਸ਼ ਲਗਾਏ ਅਗਲੀ ਖ਼ਬਰ ਸੰਤ ਕਿ੍ਪਾਲ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।