ਹੰਬੜਾਂ, 15 ਅਕਤੂਬਰ (ਮੇਜਰ ਹੰਬੜਾਂ)-ਗ੍ਰਾਮ ਪੰਚਾਇਤ ਵਲੀਪੁਰ ਕਲਾਂ ਤੇ ਸੰਗਤਾਂ ਵਲੋਂ ਪਿੰਡ ਵਲੀਪੁਰ ਕਲਾਂ ਦੇ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਪੱਕੇ ਫਰਸ਼ ਲਗਾਏ ਜਾਣ ਦੀ ਸੇਵਾ ਨੂੰ ਪੂਰਾ ਕੀਤਾ ਗਿਆ | ਇਸ ਮੌਕੇ ਸਰਪੰਚ ਹਰਦਿਆਲ ਸਿੰਘ ਗੋਲਾ ਅਤੇ ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ ਨੇ ਕਿਹਾ ਕਿ ਗੁਰੂ ਘਰ ਵਿਚ ਪੱਕੇ ਫਰਸ਼ ਲੱਗਣ ਨਾਲ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਸਮੇਤ ਹੋਰ ਧਾਰਮਿਕ ਸਮਾਗਮਾਂ ਸਮੇਂ ਪੱਕੇ ਫਰਸ਼ਾਂ ਦੀ ਸਹੂਲਤ ਮਿਲ ਸਕੇਗੀ | ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦਰਬਾਰ ਸਾਹਿਬ ਵਿਖੇ ਪਹਿਲਾਂ ਹੀ ਟਾਇਲ ਦੇ ਫਰਸ਼ ਲੱਗੇ ਹੋਏ ਸਨ ਤੇ ਬਾਹਰ ਫਰਸ਼ਾਂ ਦੀ ਸੇਵਾ ਹੁਣ ਕੀਤੀ ਗਈ ਹੈ ਤਾਂ ਜੋ ਸੰਗਤਾਂ ਦੇ ਬੈਠਣ ਲਈ ਜਗ੍ਹਾ ਖੁੱਲ੍ਹ ਸਕੇ | ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ ਨੇ ਖਾਸ ਤੌਰ 'ਤੇ ਸਰਪੰਚ ਹਰਦਿਆਲ ਸਿੰਘ ਗੋਲਾ, ਨੰਬਰਦਾਰ ਗੁਰਚਰਨ ਸਿੰਘ ਤੇ ਸੰਗਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਵਿਚ ਹਮੇਸ਼ਾਂ ਹੀ ਸੰਗਤਾਂ ਦਾ ਵੱਡਾ ਸਹਿਯੋਗ ਮਿਲਦਾ ਹੈ | ਇਸ ਮੌਕੇ ਸਮਾਜ ਸੇਵੀ ਜੱਗਾ ਸਿੰਘ, ਸਿਮਰਨਦੀਪ ਸਿੰਘ ਸਿੰਮੀ, ਤੇਜਾ ਸਿੰਘ, ਗੁਰਮੁੱਖ ਸਿੰਘ, ਸਾਬਕਾ ਪੰਚ ਜਗਜੀਤ ਸਿੰਘ ਜੱਗੂ, ਇੰਜ: ਗੁਰਸੇਵਕ ਸਿੰਘ ਕੈਂਥ, ਗੁਰਜੰਟ ਸਿੰਘ ਇਟਲੀ ਸਮੇਤ ਹੋਰ ਸੇਵਾਦਾਰ ਵੀ ਮੌਜੂਦ ਸਨ |