29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਗੈਰ-ਕਾਨੂੰਨੀ ਗਤੀਵਿਧੀਆਂ ਕਰਵਾਉਣ ਵਾਲੇ ਢਾਬਾ ਮਾਲਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਥਾਣਾ ਮੁਖੀ

ਅਜੀਤ ਡੈਸਕ 16-10-2025
ਮਾਛੀਵਾੜਾ ਸਾਹਿਬ, 15 ਅਕਤੂਬਰ (ਮਨੋਜ ਕੁਮਾਰ)-ਪੁਲਿਸ ਸਟੇਸ਼ਨ ਮਾਛੀਵਾੜਾ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਕਿ ਬਹੁਤ ਜਲਦ ਤੇ ਠੋਸ ਕਾਰਵਾਈ ਹੋਵੇਗੀ ¢ ਜਿਨ੍ਹਾਂ ਢਾਬਿਆਂ 'ਤੇ ਕਿਰਾਏ 'ਤੇ ਦੇਣ ਵਾਲੇ ਕਮਰਿਆਂ ਲਈ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਅਪਣਾਈ ਗਈ ¢ ਅਸਲ 'ਚ ਥਾਣਾ ਮੁਖੀ ਇਸ ਗੱਲ ਤੋਂ ਵੀ ਜ਼ਿਆਦਾ ਨਿਰਾਸ਼ ਹੈ ਕਿ ਕਿਸ ਤਰ੍ਹਾਂ ਇਲਾਕੇ ਅੰਦਰ ਚੱਲ ਰਹੇ ਕਿਸੇ ਢਾਬੇ 'ਤੇ ਕਿਰਾਏ 'ਤੇ ਦਿੱਤੇ ਕਮਰੇ ਵਿਚ ਨਾਬਾਲਗ ਲੜਕੀ ਨਾਲ ਘਿਨੌਣੀ ਤੇ ਸ਼ਰਮਸਾਰ ਹਰਕਤ ਹੋਈ | ਹਾਲਾਂਕਿ ਇਸ ਮਾਮਲੇ ਵਿਚ ਪਹਿਲਾਂ ਹੀ ਮੁਕੱਦਮਾ ਦਰਜ ਹੋ ਚੁੱਕਿਆ ਹੈ ਅਤੇ ਉਸ ਮੁਕੱਦਮੇ 'ਚ ਸਾਫ਼ ਤੌਰ 'ਤੇ ਉਸ ਢਾਬੇ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿੱਥੇ ਸਥਿਤ ਕਮਰੇ ਵਿਚ ਇਹ ਘਿਨੌਣਾ ਕਾਰਾ ਹੋਇਆ ¢ ਇਸ ਦੇ ਨਾਲ ਹੀ ਥਾਣਾ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਕਿਸੇ ਢਾਬਾ ਮਾਲਕ ਨੂੰ ਬਖਸ਼ਿਆ ਨਹੀਂ ਜਾਵੇਗਾ | ਜੇਕਰ ਕਿਸੇ ਢਾਬੇ 'ਤੇ ਕਿਰਾਏ 'ਤੇ ਦੇਣ ਵਾਲੇ ਕਮਰੇ ਦੇਣ ਦਾ ਪ੍ਰਾਵਧਾਨ ਹੈ ਤਾਂ ਕਾਨੂੰਨ ਅਨੁਸਾਰ ਅਜਿਹੀਆਂ ਬਹੁਤ ਗੱਲਾਂ ਦਾ ਧਿਆਨ ਜ਼ਰੂਰੀ ਹੈ ¢ ਸਭ ਤੋਂ ਪਹਿਲਾਂ ਉਹ ਸਾਰਾ ਖੇਤਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ 'ਚ ਹੋਵੇ | ਕਮਰਾ ਲੈਣ ਵਾਲੇ ਦਾ ਪਹਿਚਾਣ ਪੱਤਰ ਜ਼ਰੂਰੀ ਲੈਣਾ ਪੈਂਦਾ ਹੈ ਤੇ ਇਸ ਲਈ ਬਾਕਾਇਦਾ ਲਾਗ ਬੁੱਕ ਹੁੰਦੀ ਹੈ, ਜਿਸ ਵਿਚ ਕਮਰਾ ਲੈਣ ਵਾਲੇ ਦਾ ਪੂਰਾ ਨਾਂਅ ਉੱਥੇ ਆਉਣ ਤੇ ਜਾਣ ਦਾ ਸਮਾਂ ਤੇ ਮਕਸਦ ਦਰਜ ਹੁੰਦਾ ਹੈ | ਇਸ ਤੋਂ ਇਲਾਵਾ ਬਾਕਾਇਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਂਦਾ ਹੈ, ਜਿਸ ਵਿਚ ਉਸ ਹੋਟਲ ਜਾਂ ਲਾਜ ਦਾ ਨਾਂਅ ਹੁੰਦਾ ਹੈ ਤੇ ਕਈ ਵਾਰ ਸਰਵਿਸ ਟੈਕਸ ਲਿਆ ਜਾਂਦਾ ਹੈ ¢
ਪਿਛਲੀ ਖ਼ਬਰ ਜਸਟਿਸ ਗਵਈ ਦੀ ਬੇਅਦਬੀ ਅਤੇ ਪੁਲਿਸ ਅਧਿਕਾਰੀ ਵਲੋਂ ਆਤਮਹੱਤਿਆ ਵਰਗੀਆਂ ਘਟਨਾਵਾਂ ਮੰਦਭਾਗੀਆਂ- ਮਾ. ਸਹਾਰਨ ਮਾਜਰਾ/ਡਾ. ਕ... ਅਗਲੀ ਖ਼ਬਰ ਭੈਰੋਮੁੰਨਾ ਵਿਖੇ ਪਰਾਲੀ ਦੀ ਸੰਭਾਲ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।