29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਫੁੱਟਬਾਲ ਅਕੈਡਮੀ 'ਚ ਕੋਚਿੰਗ ਲੈਣ ਵਾਲੇ ਬੱਚਿਆਂ ਨੂੰ ਕਿੱਟ ਬੈਗ ਦਿੱਤੇ

ਅਜੀਤ ਡੈਸਕ 16-10-2025
ਰਾਏਕੋਟ, 15 ਅਕਤੂਬਰ (ਸੁਸ਼ੀਲ)-ਸਥਾਨਕ ਸ਼ਹਿਰ ਵਿਚ ਛੋਟੇ ਬੱਚਿਆਂ ਨੂੰ ਫੁੱਟਬਾਲ ਖੇਡ ਨਾਲ ਜੋੜਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਕੇ.ਸੀ.ਐੱਫ਼ ਫੁੱਟਬਾਲ ਅਕੈਡਮੀ ਵਿਚ ਟ੍ਰੇਨਿੰਗ ਲੈ ਰਹੇ ਬੱਚਿਆਂ ਨੂੰ ਸ਼ਹਿਰ ਦੇ ਚਾਵਲਾ ਪਰਿਵਾਰ ਵਲੋਂ 70 ਖੇਡ ਕਿੱਟ ਬੈਗ ਭੇਟ ਕੀਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਸੰਚਾਲਕ ਪਰਮਿੰਦਰ ਸਿੰਘ ਕੈੜਾ ਅਤੇ ਸੁਖਵੀਰ ਸਿੰਘ ਰਾਏ ਨੇ ਇਸ ਉਪਰਾਲੇ ਲਈ ਚਾਵਲਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਧਿਆਨ ਨਸ਼ਿਆਂ ਤੋਂ ਦੂਰ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਕੈਡਮੀ ਵਲੋਂ ਕੀਤੇ ਜਾ ਰਹੇ ਨੇਕ ਉਪਰਾਲੇ ਨੂੰ ਦੇਖਦੇ ਹੋਏ ਚਾਵਲਾ ਪਰਿਵਾਰ ਵਲੋਂ ਅਕੈਡਮੀ ਵਿਚ ਕੋਚਿੰਗ ਲੈ ਰਹੇ ਆਪਣੇ ਬੇਟੇ ਸੈਮ ਚਾਵਲਾ ਰਾਹੀਂ ਕੋਚਿੰਗ ਲੈਣ ਵਾਲੇ ਬੱਚਿਆਂ ਦੀ ਹੌਂਸਲਾ ਅਫਜਾਈ ਤੇ ਸਹੂਲਤ ਲਈ ਲਈ ਅਕੈਡਮੀ ਦੇ 70 ਬੱਚਿਆਂ ਨੂੰ ਕਿੱਟ ਬੈਗ ਦਿੱਤੇ ਗਏ ਹਨ | ਸੰਚਾਲਕ ਸੁਖਵੀਰ ਸਿੰਘ ਰਾਏ ਅਤੇ ਪਰਮਿੰਦਰ ਸਿੰਘ ਕੈੜਾ ਨੇ ਦੱਸਿਆ ਕਿ ਕੇ.ਸੀ.ਐੱਫ ਅਕੈਡਮੀ ਪਿਛਲੇ ਤਕਰੀਬਨ ਸਾਢੇ ਚਾਰ ਸਾਲ ਤੋਂ ਸ਼ਹਿਰ ਵਾਸੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਮੁਫ਼ਤ ਚਲਾਈ ਜਾ ਰਹੀ ਹੈ ਅਤੇ ਅਕੈਡਮੀ ਵਲੋਂ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਅੰਡਰ-14 ਵਰਗ ਦੇ ਮੁਕਾਬਲਿਆਂ ਵਿਚ ਅਕੈਡਮੀ ਤੋ ਸਿਖਲਾਈ ਪ੍ਰਾਪਤ ਲੜਕੀਆਂ ਸਟੇਟ ਪੱਧਰ 'ਤੇ ਨਾਮਣਾ ਖੱਟ ਚੁੱਕੀਆਂ ਹਨ ਅਤੇ ਹੋਰ ਖਿਡਾਰੀ ਵੀ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਕੇ ਆਪਣੇ ਮਾਪਿਆਂ ਤੇ ਅਕੈਡਮੀ ਦਾ ਨਾਮ ਰੌਸ਼ਨ ਕਰ ਰਹੇ ਹਨ | ਉਨ੍ਹਾ ਚਾਵਲਾ ਪਰਿਵਾਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮੂਹ ਮੈਂਬਰਾਂ ਵਲੋਂ ਧੰਨਵਾਦ ਕੀਤਾ | ਇਸ ਮੌਕੇ ਜਗਮੇਲ ਸਿੰਘ ਰਾਜੂ, ਗੁਰਜੰਟ ਸਿੰਘ ਧਾਲੀਵਾਲ, ਜਗਦੀਪ ਸਿੰਘ, ਦਰਬਾਰਾ ਸਿੰਘ, ਜੱਸੂ ਖੋਸਾ, ਰਾਜਦੀਪ ਸਿੰਘ ਰਾਏ, ਬਲਦੇਵ ਸਿੰਘ ਦੇਬੀ ਸਮੇਤ ਹੋਰ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਦੀ ਨਿਊ ਝੋਰੜਾਂ ਬਹੁਮੰਤਵੀ ਸੁਸਾਇਟੀ ਦੇ ਸਕੱਤਰ ਵਜੋਂ ਹਰਪ੍ਰੀਤ ਸਿੰਘ ਬਾਬੇਕੇ ਨੂੰ ਜ਼ਿੰਮੇਵਾਰੀ ਸੰਭਾਲੀ • ਸਭਾ ਦੀ... ਅਗਲੀ ਖ਼ਬਰ ਡਾ. ਬੀ.ਆਰ. ਅੰਬੇਡਕਰ ਸਫ਼ਾਈ ਸੇਵਕ ਸੰਗਠਨ ਦੀ ਰਾਏਕੋਟ ਇਕਾਈ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।