29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਡਾ. ਬੀ.ਆਰ. ਅੰਬੇਡਕਰ ਸਫ਼ਾਈ ਸੇਵਕ ਸੰਗਠਨ ਦੀ ਰਾਏਕੋਟ ਇਕਾਈ ਦਾ ਗਠਨ

ਅਜੀਤ ਡੈਸਕ 16-10-2025
ਰਾਏਕੋਟ, 15 ਅਕਤੂਬਰ (ਸੁਸ਼ੀਲ)-ਰਾਏਕੋਟ ਨਗਰ ਕੌਂਸਲ ਵਿਚ ਤੈਨਾਤ ਸਫ਼ਾਈ ਸੇਵਕਾਂ ਵਲੋਂ ਡਾ: ਬੀ.ਆਰ. ਅੰਬੇਡਕਰ ਸਫ਼ਾਈ ਸੇਵਕ ਸੰਗਠਨ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ ਗਈ | ਜਿਸ ਵਿਚ ਡਾ. ਬੀ.ਆਰ ਅੰਬੇਡਕਰ ਸਫ਼ਾਈ ਸੇਵਕ ਸੰਗਠਨ ਦੀ ਰਾਏਕੋਟ ਇਕਾਈ ਦਾ ਗਠਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇੇੇ ਹੋਏ ਜਗਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਇਕਾਈ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿਚ ਉਨ੍ਹਾਂ ਨੂੰ ਇਕਾਈ ਦਾ ਪ੍ਰਧਾਨ ਚੁਣਿਆਂ ਗਿਆ | ਉਨ੍ਹਾਂ ਤੋਂ ਇਲਾਵਾ ਨੀਰਜ ਨਾਹਰ ਨੂੰ ਮੀਤ ਪ੍ਰਧਾਨ ਅਤੇ ਸਤੀਸ਼ ਸਿੰਘ ਨੂੰ ਸਕੱਤਰ ਚੁਣਿਆ ਗਿਆ | ਨਵੇਂ ਚੁਣੇ ਗਏ ਪ੍ਰਧਾਨ ਜਗਦੀਪ ਨਾਹਰ ਨੇ ਦੱਸਿਆ ਕਿ ਇਸ ਤੋਂ ਬਾਅਦ ਸਫ਼ਾਈ ਸੇਵਕਾਂ ਦੀਆਂ ਮੰਗਾਂ ਦੇ ਸਬੰਧ 'ਚ ਸਫ਼ਾਈ ਸੇਵਕਾਂ ਦਾ ਇੱਕ ਵਫ਼ਦ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਨੂੰ ਵੀ ਮਿਲਿਆ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਇਕਾਈ ਦੇ ਚੁਣੇ ਗਏ ਮੈਂਬਰਾਂ ਵਿਚ ਜਗਜੀਤ ਸਿੰਘ, ਲਾਲ ਚੰਦ, ਕਰਨਦੀਪ, ਰਜਿੰਦਰ ਕੁਮਾਰ, ਪੱਪੂ ਚੌਧਰੀ, ਜਤਿੰਦਰ ਕੁਮਾਰ, ਊਸ਼ਾ ਰਾਣੀ, ਰਜਨੀ, ਸ਼ੋਭਾ ਰਾਣੀ, ਸੀਤਾ ਰਾਣੀ, ਨੀਲਮ ਰਾਣੀ, ਮਮਤਾ ਰਾਣੀ, ਸ਼ੀਲਾ ਦੇਵੀ, ਨਿਸ਼ਾ ਰਾਣੀ, ਭੋਲੀ ਰਾਣੀ, ਹਰਮੇਸ਼ ਕੁਮਾਰ, ਰਾਜ ਸਹੋਤਾ, ਬੂਟਾ ਸਿੰਘ, ਬਲਵੀਰ ਨਾਹਰ, ਜਤਿੰਦਰ ਕੁਮਾਰ, ਵਿਵੇਕ ਘਾਰੂ, ਰਾਜੇਸ਼ ਧਾਲੀਵਾਲ ਆਦਿ ਮੈਂਬਰ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਫੁੱਟਬਾਲ ਅਕੈਡਮੀ 'ਚ ਕੋਚਿੰਗ ਲੈਣ ਵਾਲੇ ਬੱਚਿਆਂ ਨੂੰ ਕਿੱਟ ਬੈਗ ਦਿੱਤੇ ਅਗਲੀ ਖ਼ਬਰ ਏਕਮਜੋਤ ਰਾਜ ਪੱਧਰੀ ਮੁਕਾਬਲਿਆਂ 'ਚ ਤੀਜੇ ਨੰਬਰ ਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।