ਮਾਛੀਵਾੜਾ ਸਾਹਿਬ, 15 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਬਾਬਾ ਭਗਤੀ ਨਾਥ ਅਖਾੜਾ ਮਾਛੀਵਾੜਾ ਸਾਹਿਬ ਦੇ ਪਹਿਲਵਾਨ ਏਕਮਜੋਤ ਸਿੰਘ ਨੇ ਰਾਜ ਪੱਧਰੀ ਕੁਸ਼ਤੀ ਮੁਕਾਬਲੇ ਵਿਚ ਤੀਜਾ ਸਥਾਨ ਹਾਸਿਲ ਕੀਤਾ¢ ਅਖਾੜੇ ਦੇ ਆਗੂ ਸ਼ੰਮੀ ਕੁਮਾਰ ਪਹਿਲਵਾਨ (ਪਿਆਰਾ ਸਵੀਟਸ ਵਾਲੇ) ਨੇ ਦੱਸਿਆ ਕਿ ਅੰਮਿ੍ਤਸਰ ਸਾਹਿਬ ਵਿਖੇ ਹੋਏ 17 ਸਾਲਾ (80 ਕਿੱਲੋ ਭਾਰ) ਵਰਗ ਦੇ ਮੁਕਾਬਲੇ ਵਿਚ ਏਕਮਜੋਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਤੀਜਾ ਸਥਾਨ ਹਾਸਿਲ ਕੀਤਾ ¢ ਉਨ੍ਹਾਂ ਦੱਸਿਆ ਕਿ ਪਹਿਲਵਾਨ ਕੋਚ ਸਵ. ਦਲਜੀਤ ਸਿੰਘ ਗਿੱਲ ਵਲੋਂ ਇਹ ਤਿਆਰ ਕੀਤੇ ਸ਼ਾਗਿਰਦ ਮੁਕਾਬਲਿਆਂ ਵਿਚ ਬਾਬਾ ਭਗਤੀ ਨਾਥ ਅਖਾੜੇ ਦਾ ਨਾਮ ਚਮਕਾ ਰਹੇ ਹਨ¢