19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗੁਰੂ ਨਾਨਕ ਹਸਪਤਾਲ ਵਿਖੇ ਫ਼ੌਜੀ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੈਂਪ 26 ਨੂੰ- ਡਾ. ਗੁਰਜੀਤ ਸਿੰਘ

ਅਜੀਤ ਡੈਸਕ 17-10-2025

ਮਲੌਦ, 16 ਅਕਤੂਬਰ (ਸਹਾਰਨ ਮਾਜਰਾ)- ਮਲੌਦ ਇਲਾਕੇ ਦੇ ਕਰੀਬ 40-50 ਨਿਰੋਲ ਪੇਂਡੂ ਖੇਤਰ ਨਾਲ ਸੰਬੰਧਿਤ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਭੀਖੀ ਰਾੜਾ ਸਾਹਿਬ ਰੋਡ ਸਥਿਤ ਸ੍ਰੀ ਗੁਰੂ ਨਾਨਕ ਹਸਪਤਾਲ ਵਿਖੇ, ਹੁਣ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਡਾ. ਗੁਰਜੀਤ ਸਿੰਘ ਦੀ ਅਗਵਾਈ ਹੇਠ 26 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਮੁੱਖ ਪ੍ਰਬੰਧਕ ਡਾ. ਗੁਰਜੀਤ ਸਿੰਘ ਐਮ. ਡੀ ਮੈਡੀਸਨ ਨੇ ਦੱਸਿਆ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਉਪਰੰਤ ਸਰਕਾਰ ਵਲੋਂ ਮਿਆਰੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਰੰਭ ਕੀਤੀ ਈ. ਸੀ. ਐਚ. ਐਸ. ਸੇਵਾ ਤਹਿਤ ਇਲਾਜ ਕਰਵਾਉਣ ਦੀ ਵਿਵਸਥਾ ਲਾਗੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹੁਣ ਸ੍ਰੀ ਗੁਰੂ ਨਾਨਕ ਹਸਪਤਾਲ ਵਿਖੇ ਸਾਬਕਾ ਫ਼ੌਜੀ ਅਤੇ ਉਨ੍ਹਾਂ ਦੇ ਪਰਿਵਾਰ ਈ. ਸੀ. ਐਚ. ਐਸ. ਸੇਵਾ ਤਹਿਤ ਚੂਲ੍ਹੇ, ਗੋਡੇ, ਮੋਢੇ, ਗਿੱਟੇ, ਗੁਰਦੇ ਦੀਆਂ ਪੱਥਰੀਆਂ, ਗਦੂਦਾਂ ਦੇ ਅਪਰੇਸ਼ਨ, ਪਿੱਤੇ ਦੀ ਪਥਰੀ ਅਪ੍ਰੇਸ਼ਨ, ਹਰਨੀਆਂ, ਸ਼ੂਗਰ, ਗਠੀਆ, ਬੱਚੇਦਾਨੀ ਦੀਆਂ ਰਸੌਲੀਆਂ ਆਦਿ ਦੇ ਜੋੜਾਂ ਦੀ ਬਦਲੀ, ਅਪੈਂਡਿਕਸ, ਸਰਜਰੀ ਦੀ ਸਹੂਲਤ, ਮਾਹਿਰ ਡਾ. ਗੁਰਜੀਤ ਸਿੰਘ ਐਮ. ਡੀ. ਮੈਡੀਸਨ, ਡਾ. ਵਿਕਾਸ ਆਨੰਦ ਹੱਡੀਆਂ ਦੇ ਮਾਹਰ, ਡਾ. ਦੀਪਕ ਕੁਮਾਰ ਯੂਰੋਲੋਜਿਸਟ, ਡਾ. ਨਵਦੀਪ ਸਿੰਘ ਜਨਰਲ ਸਰਜਨ ਦੀ ਟੀਮ ਅਤੇ ਆਧੁਨਿਕ ਤਕਨੀਕ ਦੀ ਸਹਾਇਤਾ ਨਾਲ ਇਲਾਜ ਲਈ ਸੇਵਾਵਾਂ ਪ੍ਰਦਾਨ ਹੋਣਗੀਆਂ | ਇਸ ਤੋਂ ਇਲਾਵਾ ਡਾਇਲਸਸ ਕਿਡਨੀ ਡਿਸੀਜ਼ ਗੁਰਦੇ ਦੀ ਨਾਕਾਮੀ ਤੋਂ ਪੀੜਤ ਮਰੀਜ਼ਾਂ ਦਾ ਵੀ ਇਲਾਜ ਕਰਵਾ ਸਕਣਗੇ | ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਐਕਸਰੇ, ਟੈਸਟ, ਦਵਾਈਆਂ ਅਤੇ ਅਪ੍ਰੇਸ਼ਨ ਈ. ਸੀ. ਐਚ. ਐਸ ਸਕੀਮ ਅਧੀਨ ਬਿਲਕੁਲ ਮੁਫ਼ਤ ਕੀਤੇ ਜਾਣਗੇ | ਤਲਵਿੰਦਰ ਸਿੰਘ ਅਤੇ ਦੀਪਾ ਕੂਹਲੀ ਨੇ ਕਿਹਾ ਕਿ ਹੁਣ ਗੁਰੂ ਨਾਨਕ ਹਸਪਤਾਲ ਵਿਖੇ ਈ. ਸੀ. ਐਚ. ਐਸ. ਸੇਵਾ ਤਹਿਤ ਇਲਾਜ ਆਰੰਭ ਹੋਣ ਨਾਲ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਹੈ |

ਪਿਛਲੀ ਖ਼ਬਰ ਚੇਅਰਮੈਨ ਨੇ ਅਨਾਜ ਮੰਡੀ ਘਲੋਟੀ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਸਾਹਨੇਵਾਲ 'ਚ ਵਿਕਾਸ ਦੇ ਕੰਮ ਕਰਵਾਉਣ ਲਈ ਸਾਹਨੇਵਾਲ ਨਗਰ ਕੌਂਸਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।