ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਅੱਜ ਨਗਰ ਕੌਂਸਲ ਦੇ ਅਧਿਕਾਰੀ ਸੈਨੀਟੇਸ਼ਨ ਸੁਪਰਡੈਂਟ ਹਰਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਸੈਨੇਟਰੀ ਇੰਸਪੈਕਟਰ ਸੁਖਦੇਵ ਸਿੰਘ, ਸੈਨੇਟਰੀ ਇੰਸਪੈਕਟਰ ਸਵਿਤਾ ਜੋਸ਼ੀ, ਸੁਪਰਵਾਈਜ਼ਰ ਹਿੰਮਤ ਸਿੰਘ ਮਨਿੰਦਰ ਸਿੰਘ ਸੀ. ਐਫ ਅਤੇ ਮੈਡਮ ਨਵਰੀਤ ਕੌਰ ਸੀ. ਐਫ ਵੱਲੋਂ ਮਠਿਆਈ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ | ਦੀਵਾਲੀ ਦੇ ਮੌਕੇ 'ਤੇ ਮਠਿਆਈ ਦੀਆਂ ਦੁਕਾਨਾਂ 'ਤੇ ਸਾਫ-ਸਫਾਈ ਅਤੇ ਮਠਿਆਈ ਦੀ ਵਧੀਆ ਕੁਆਲਿਟੀ ਅਤੇ 24 ਘੰਟੇ ਦੇ ਅੰਦਰ-ਅੰਦਰ ਮਠਿਆਈ ਵਰਤਣ ਸੰਬੰਧੀ, ਵਰਕਰਾਂ ਵੱਲੋਂ ਦਸਤਾਨੇ ਅਤੇ ਮਾਸਕਾਂ ਦੇ ਇਸਤੇਮਾਲ ਸੰਬੰਧੀ ਉਪ ਮੰਡਲ ਮੈਜਿਸਟਰੇਟ ਖੰਨਾ ਦੇ ਹੁਕਮਾਂ ਅਨੁਸਾਰ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ | ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਬ ਡਵੀਜ਼ਨ ਖੰਨਾ ਅਧੀਨ ਆਉਂਦੇ ਮਠਿਆਈ ਵਿਕੇ੍ਰਤਾਵਾਂ ਨੂੰ ਹਰ ਮਠਿਆਈ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਹਲਵਾਈ ਅਤੇ ਹੋਰ ਮੁਲਾਜ਼ਮ ਕੰਮ ਕਰਦੇ ਸਮੇਂ ਹੱਥਾਂ ਵਿੱਚ ਦਸਤਾਨੇ, ਸਿਰ 'ਤੇ ਟੋਪੀ, ਐਪਰਨ ਅਤੇ ਸਾਫ਼ ਸੁਥਰੇ ਕੱਪੜੇ ਪਹਿਨਣਨੇੇ ਜ਼ਰੂਰੀ ਕਰਾਰ ਦਿੱਤੇ ਗਏ | ਹਰ ਮਠਿਆਈ ਵਿਕਰੇਤਾ ਉਸ ਵੱਲੋਂ ਤਿਆਰ ਕੀਤੀ ਜਾ ਰਹੀ ਮਠਿਆਈ ਦੀ ਗੁਣਵੱਤਾ/ਸ਼ੁੱਧਤਾ ਨੂੰ 100 ਪ੍ਰਤੀਸ਼ਤ ਯਕੀਨੀ ਬਣਾਏਗਾ |
ਮਠਿਆਈ ਦੀਆਂ ਦੁਕਾਨਾਂ 'ਤੇ ਗੁਣਵੱਤਾ ਦੀ ਜਾਂਚ ਕੀਤੀ
ਅਜੀਤ ਡੈਸਕ
17-10-2025