ਕੁਹਾੜਾ, 16 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਗਰਾਮ ਪੰਚਾਇਤ ਪਿੰਡ ਭਾਗਪੁਰ ਵਲੋਂ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ¢ ਉਪਰੰਤ ਸਰਪੰਚ ਡਾ. ਢਿੱਲੋਂ ਵਲੋਂ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ ਗਿਆ ¢ ਇਸ ਮੌਕੇ ਸਰਪੰਚ ਢਿੱਲੋਂ ਵਲੋਂ ਗ੍ਰਾਮ ਪੰਚਾਇਤ ਵਲੋਂ ਪਿਛਲੇ ਇਕ ਸਾਲ ਵਿਚ ਕੀਤੇ ਗਏ ਵਿਕਾਸ ਦੇ ਕੰਮਾਂ ਦਾ ਵੇਰਵਾ ਲੋਕਾਂ ਨਾਲ ਸਾਂਝਾ ਕੀਤਾ ਗਿਆ¢ ਇਸ ਮੌਕੇ ਸਰਪੰਚ ਡਾ. ਢਿੱਲੋਂ ਨੇ ਦੱਸਿਆ ਕਿ ਇੱਕ ਸਾਲ ਦੇ ਕਾਰਜਕਾਲ ਵਿਚ ਬਿਨਾਂ ਸਰਕਾਰੀ ਮਦਦ ਤੋਂ ਗ੍ਰਾਮ ਪੰਚਾਇਤ, ਪਿੰਡ ਵਾਸੀ, ਐਨ. ਆਰ. ਆਈ. ਅਤੇ ਇੰਡਸਟਰੀਲਿਸਟ ਦੇ ਸਹਿਯੋਗ ਨਾਲ ਲੱਖਾਂ ਰੁਪਏ ਦੇ ਵਿਕਾਸ ਕਾਰਜ ਸੰਪੰਨ ਕੀਤੇ ਗਏ | ਜਿਸ ਵਿਚ ਪੰਚਾਇਤ ਘਰ ਅਤੇ ਸੁੰਦਰ ਪਾਰਕ, ਸਰਕਾਰੀ ਹਾਈ ਸਕੂਲ ਲਈ ਸਵਾ ਦੋ ਲੱਖ ਰੁਪਏ ਦੇ ਕੰਪਿਊਟਰ ਮੁਹੱਈਆ, ਬਾਲ ਸਭਾ ਦਾ ਆਯੋਜਨ, ਸਫ਼ਾਈ ਨੂੰ ਮੁੱਖ ਰੱਖਦੇ ਹੋਏ ਪਲਾਸਟਿਕ ਦੀ ਰੋਕਥਾਮ ਲਈ ਪਿੰਡ ਵਿਚ ਡਸਟਬਿਨ ਲਗਾਏ, ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ ਅਤੇ ਛੱਪੜਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੰਚਾਇਤ ਵਲੋਂ ਛੱਪੜਾਂ ਦੀ ਡੀ-ਵਾਟਰਿੰਗ ਅਤੇ ਸਫ਼ਾਈ ਦਾ ਕੰਮ ਕਰਵਾਇਆ ਗਿਆ ¢ ਇਸ ਮੌਕੇ ਜਥੇਦਾਰ ਹਰਪਾਲ ਸਿੰਘ ਨਾਗਰਾ ਪੰਚ, ਪੰਚ ਪਤੀ ਕੇਸਰ ਸਿੰਘ, ਪੰਚ ਪੁੱਤਰ ਸਚਨਪ੍ਰੀਤ ਸਿੰਘ ਖਹਿਰਾ, ਪੰਚ ਪੁੱਤਰ ਹੈਪੀ ਧੀਰ, ਬੀਬੀ ਮਨਜਿੰਦਰ ਕੌਰ ਗਰੇਵਾਲ, ਦਵਿੰਦਰ ਸਿੰਘ ਢਿੱਲੋਂ ਪੰਚ, ਗੁਰਲਾਲ ਸਿੰਘ ਪੰਚ ਆਦਿ ਹੋਰ ਹਾਜ਼ਰ ਸਨ¢