19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

11ਵੀਂ ਕਾਮਰਸ ਦੇ ਵਿਦਿਆਰਥੀਆਂ ਨੂੰ ਇੰਡਸਟਰੀਅਲ ਸਿਖਲਾਈ ਕਰਵਾਈ

ਅਜੀਤ ਡੈਸਕ 17-10-2025
ਡੇਹਲੋਂ, 16 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)- ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਲੋਂ ਆਪਣੀ ਵਿਲੱਖਣ ਸਿੱਖਿਆ ਪ੍ਰਣਾਲੀ ਤਹਿਤ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਪ੍ਰਯੋਗੀ ਗਿਆਨ ਦਿਵਾਉਣ ਦੇ ਉਦੇਸ਼ ਨਾਲ 11ਵੀਂ ਜਮਾਤ ਦੇ ਕਾਮਰਸ ਦੇ 19 ਵਿਦਿਆਰਥੀਆਂ ਦੀ ਇੰਡਸਟਰੀਅਲ ਸਿਖਲਾਈ ਸੈਨਿਕ ਟੈਕਸਟਾਈਲ ਵਿਖੇ ਲਗਾਈ ਗਈ ¢ ਵਿਦਿਆਰਥੀਆਂ ਨੂੰ ਇਸ ਫ਼ੈਕਟਰੀ ਦੇ ਹਰ ਕਿਸਮ ਦੇ ਕੀਤੇ ਜਾ ਰਹੇ ਇੰਡਸਟਰੀਅਲ ਪ੍ਰੋਸੈੱਸ ਤੇ ਮੈਨੇਜਮੈਂਟ ਬਾਰੇ ਘੰਟਿਆਂ ਤੱਕ ਭਰਪੂਰ ਤੇ ਸਾਰੇ ਪੱਖਾਂ ਤੇ ਸਰਬਪੱਖੀ ਜਾਣਕਾਰੀ ਪ੍ਰਾਪਤ ਕੀਤੀ¢ ਸੀਨੀਅਰ ਕਰਮਚਾਰੀਆਂ ਤੋਂ ਇਲਾਵਾ ਫ਼ੈਕਟਰੀ ਦੇ ਜਨਰਲ ਮੈਨੇਜਰ ਰਵਿੰਦਰ ਕੁਮਾਰ ਸਿਮਹਾ ਨੇ ਵਿਦਿਆਰਥੀਆਂ ਨੂੰ ਉਤਸ਼ਾਹ ਭਰੇ ਢੰਗ ਨਾਲ ਪ੍ਰੇਰਿਤ ਕੀਤਾ¢ ਜਿਸ ਨਾਲ ਵਿਦਿਆਰਥੀਆਂ ਦੇ ਆਪਣੇ ਵਿਸ਼ੇ ਬਾਰੇ ਜਾਣਕਾਰੀ ਤੋਂ ਬਿਨਾਂ ਆਪਣੇ ਰੌਸ਼ਨ ਭਵਿੱਖ ਲਈ ਕਾਮਰਸ ਵਿਸ਼ੇ ਦੀ ਸਾਰਥਿਕਤਾ ਦਾ ਪਤਾ ਲੱਗਿਆ¢ ਵਿਦਿਆਰਥੀਆਂ ਦੇ ਨਾਲ ਕਾਮਰਸ ਵਿਭਾਗ ਦੇ ਮੁਖੀ ਸੁਰਿੰਦਰ ਕੁਮਾਰ ਮਲੌਦ ਅਤੇ ਕਾਮਰਸ ਦੇ ਲੈਕਚਰਾਰ ਪਿ੍ਤਪਾਲ ਕੌਰ ਸਿੱਧੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ, ਜਿਨ੍ਹਾਂ ਸੈਨਿਕ ਟੈਕਸਟਾਈਲ ਦੇ ਐੱਮ. ਡੀ. ਸੰਜੀਵ ਮੈਨੀ ਦੇ ਸਹਿਯੋਗ ਲਈ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਵਿਦਿਆਰਥੀਆਂ ਨੂੰ ਕਾਮਰਸ ਵਿਸ਼ੇ ਨਾਲ ਸੰਬੰਧਿਤ ਹੀ ਗਿਆਨ ਵਧਾਊ ਤੇ ਉਪਯੋਗੀ ਜਾਣਕਾਰੀ ਪ੍ਰਾਪਤ ਹੋਈ¢
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਡੇਹਲੋਂ ਵਲੋਂ ਜੱਸੜ ਤੇ ਖ਼ਾਨਪੁਰ 'ਚ ਕਿਸਾਨ ਜਾਗਰੂਕਤਾ ਕੈਂਪ ਅਗਲੀ ਖ਼ਬਰ ਕੰਨਿਆ ਸਕੂਲ ਮਲੌਦ ਵਿਖੇ ਵੱਖ-ਵੱਖ ਵਿਸ਼ਿਆਂ ਸੰਬੰਧੀ ਮੇਲਾ ਲਗਾਇਆ • ਵਿੱਤ ਮੰਤਰੀ ਦੇ ਓ. ਐਸ. ਡੀ. ਅਚਨਚੇਤ ਸਕੂਲ ਪਹੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।