19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਾਵਰਕਾਮ ਸਰਕਲ ਰੋਪੜ ਦੇ ਪੈਨਸ਼ਨਰਾਂ ਨੇ ਹੜ੍ਹ ਪੀੜਤਾਂ ਲਈ ਸਹਾਇਤਾ ਇਕੱਠੀ ਕੀਤੀ

ਅਜੀਤ ਡੈਸਕ 17-10-2025
ਸਮਰਾਲਾ, 16 ਅਕਤੂਬਰ (ਗੋਪਾਲ ਸੋਫਤ)-ਅੱਜ ਪਾਵਰਕਾਮ ਸਰਕਲ ਰੋਪੜ ਦੇ ਪੈਨਸ਼ਨਰਾਂ ਦੀ ਮੀਟਿੰਗ ਸਰਕਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਨੰਦਪੁਰ ਸਾਹਿਬ ਮੰਡਲ, ਸਮਰਾਲਾ ਮੰਡਲ, ਰੋਪੜ ਮੰਡਲ ਅਤੇ ਮੋਰਿੰਡਾ ਮੰਡਲ ਦੇ ਪ੍ਰਧਾਨ, ਸਕੱਤਰਾਂ ਤੋਂ ਇਲਾਵਾ ਸਰਕਲ ਆਗੂ ਸ਼ਾਮਿਲ ਹੋਏ ¢ ਇਸ ਸਬੰਧੀ ਸਰਕਲ ਸਕੱਤਰ ਭਰਪੂਰ ਸਿੰਘ ਨੇ ਦੱਸਿਆ ਕਿ ਸਰਕਲ ਦੀ ਅਪੀਲ 'ਤੇ ਸਾਰੀਆਂ ਡਵੀਜ਼ਨਾਂ ਵਲੋਂ 4 ਲੱਖ ਰੁਪਏ ਤੋਂ ਵੱਧ ਹੜ੍ਹ ਪੀੜਤਾਂ ਲਈ ਸਹਾਇਤਾ ਇਕੱਠੀ ਹੋਈ ਹੈ ¢ ਮੀਟਿੰਗ 'ਚ ਇਹ ਫ਼ੈਸਲਾ ਕੀਤਾ ਗਿਆ ਕਿ ਜਮਹੂਰੀ ਜਨਤਕ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੜ੍ਹ ਪੀੜਤਾਂ ਦੀ ਸਹਾਇਤਾ 'ਚ ਸਰਕਲ ਰੋਪੜ ਦੀ ਇਕੱਤਰ ਕੀਤੀ ਰਾਸ਼ੀ ਜਮਾਂ ਕਰਵਾਈ ਜਾਵੇਗੀ ¢ ਮੀਟਿੰਗ 'ਚ ਸਰਕਲ ਰੋਪੜ ਦੇ ਪੈਨਸ਼ਨਰਜ਼ ਵਲੋਂ ਪਾਏ ਵਡਮੁੱਲੇ ਯੋਗਦਾਨ ਦਾ ਧੰਨਵਾਦ ਕੀਤਾ ਗਿਆ ¢ ਜਥੇਬੰਦੀ ਵਲੋਂ ਮੁੱਖ ਦਫ਼ਤਰ ਪਟਿਆਲਾ ਵਿਖੇ 7 ਨਵੰਬਰ 2025 ਦੇ ਸੂਬਾਈ ਰੋਸ ਪ੍ਰਦਰਸ਼ਨ ਵਿਚ ਸਰਕਲ ਰੋਪੜ ਦੇ ਪੈਨਸ਼ਨਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ ¢ ਇਸੇ ਤਰ੍ਹਾਂ ਪੰਜਾਬ ਸਰਕਾਰ ਖ਼ਿਲਾਫ਼ 16 ਨਵੰਬਰ ਦੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੀ ਸੰਗਰੂਰ ਮਹਾਂ ਰੈਲੀ ਵਿਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ¢ ਮੀਟਿੰਗ 'ਚ ਪੰਜਾਬ ਸਰਕਾਰ ਵਲੋਂ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਕਿ ਪਾਵਰਕਾਮ ਦੀਆਂ ਜ਼ਮੀਨਾਂ ਦੀ ਰਾਖੀ ਲਈ ਪਾਵਰਕਾਮ ਦੇ ਪੈਨਸ਼ਨਰ ਵੀ ਤਿੱਖਾ ਸੰਘਰਸ਼ ਕਰਨਗੇ¢ ਮੀਟਿੰਗ ਵਿਚ ਸਰਕਲ ਆਗੂ ਕਰਮ ਚੰਦ ਜਥੇਬੰਦਕ ਸਕੱਤਰ, ਰਾਮ ਕਿਸ਼ਨ ਵਿੱਤ ਸਕੱਤਰ, ਭੁਪਿੰਦਰ ਸਿੰਘ ਪੈੱ੍ਰਸ ਸਕੱਤਰ, ਹਿੰਮਤ ਸਿੰਘ ਆਡੀਟਰ, ਹਰਭਜਨ ਸਿੰਘ ਮੰਡਲ ਪ੍ਰਧਾਨ ਮੋਰਿੰਡਾ, ਭਾਗ ਸਿੰਘ ਮੰਡਲ ਪ੍ਰਧਾਨ ਅਨੰਦਪੁਰ ਸਾਹਿਬ, ਹਰਜਿੰਦਰ ਸਿੰਘ ਮੰਡਲ ਪ੍ਰਧਾਨ ਰੋਪੜ, ਕੇਸਰ ਸਿੰਘ ਮੰਡਲ ਸਕੱਤਰ ਰੋਪੜ, ਅਜੈਬ ਸਿੰਘ ਮੰਡਲ ਵਿੱਤ ਸਕੱਤਰ ਰੋਪੜ, ਜਗਦੀਸ਼ ਕੁਮਾਰ ਮੰਡਲ ਸਕੱਤਰ ਮੋਰਿੰਡਾ, ਜੰਗੀਰ ਸਿੰਘ ਮੰਡਲ ਵਿੱਤ ਸਕੱਤਰ ਅਨੰਦਪੁਰ ਸਾਹਿਬ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ¢
ਪਿਛਲੀ ਖ਼ਬਰ ਗਿਆਸਪੁਰਾ ਨੇ ਦੁਰਘਟਨਾ 'ਚ ਜ਼ਖਮੀ ਹੋਏ ਬੱਚੇ ਨੂੰ ਮੁੱਖ ਮੰਤਰੀ ਰਾਹਤ ਫ਼ੰਡ 'ਚੋਂ ਦਿੱਤੀ ਸਹਾਇਤਾ ਰਾਸ਼ੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਡੇਹਲੋਂ ਵਲੋਂ ਜੱਸੜ ਤੇ ਖ਼ਾਨਪੁਰ 'ਚ ਕਿਸਾਨ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।