26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸ਼੍ਰੀ ਭੈਣੀ ਸਾਹਿਬ ਦੀ ਧਰਤੀ ਦੇ ਹਰ ਕੋਨੇ 'ਚ ਪ੍ਰਮਾਤਮਾ ਦਾ ਅਹਿਸਾਸ-ਸਪੀਕਰ ਸੰਧਵਾਂ

ਅਜੀਤ ਡੈਸਕ 18-10-2025
ਮਾਛੀਵਾੜਾ ਸਾਹਿਬ, 17 ਅਕਤੂਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਤੀਰਥ ਸ੍ਰੀ ਭੈਣੀ ਸਾਹਿਬ ਵਿਖੇ ਚੱਲ ਰਹੇ ਅੱਸੂ ਦੇ ਮੇਲੇ ਦੌਰਾਨ ਵਿਸ਼ੇਸ਼ ਤੌਰ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਦਰਜ ਹੈ ਕਿ ਕਲਯੁਗ 'ਚ ਕੀਰਤਨ ਪਰਧਾਨਾ ਸ੍ਰੀ ਭੈਣੀ ਸਾਹਿਬ ਦੀ ਪਵਿੱਤਰ ਧਰਤੀ 'ਤੇ ਤੰਤੀ ਸਾਜਾਂ ਨਾਲ ਨਾਮ ਸਿਮਰਨ ਦੀ ਵਰਖਾ ਹੁੰਦੀ ਹੈ¢ ਉਨ੍ਹਾਂ ਕਿਹਾ ਕਿ ਨਾਮਧਾਰੀ ਦਰਬਾਰ ਨਾਲ ਸਾਡੇ ਪਰਿਵਾਰ ਦਾ ਪੁਰਾਣਾ ਰਿਸ਼ਤਾ ਹੈ ਤੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸਮੇਂ ਤੋਂ ਭੈਣੀ ਸਾਹਿਬ ਦੀ ਸਾਡੇ ਪਰਿਵਾਰ 'ਤੇ ਹਮੇਸ਼ਾ ਕਿਰਪਾ ਬਣੀ ਰਹੀ ਹੈ¢ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦੇ ਹਰ ਕੋਨੇ 'ਚ ਪ੍ਰਮਾਤਮਾ ਦਾ ਅਹਿਸਾਸ ਹੈ ਤੇ ਇੱਥੇ ਆ ਕੇ ਵੱਖਰਾ ਹੀ ਸਕੂਨ ਮਿਲਦਾ ਹੈ¢ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਤੇ ਨਾਮਧਾਰੀ ਸੰਪਰਦਾਇ ਨਾਲ ਜੁੜੇ ਕਈ ਆਗੂ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਡੀ. ਆਈ. ਜੀ. ਭੁੱਲਰ ਦੀ ਗਿ੍ਫ਼ਤਾਰੀ ਨੇ ਉਜਾਗਰ ਕੀਤਾ 'ਆਪ' ਸਰਕਾਰ ਦਾ ਲੁਕਿਆ ਚਿਹਰਾ-ਦਿਲਬਰ ਮੁਹੰਮਦ ਖਾਨ ਅਗਲੀ ਖ਼ਬਰ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।