26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਡੀ. ਆਈ. ਜੀ. ਭੁੱਲਰ ਦੀ ਗਿ੍ਫ਼ਤਾਰੀ ਨੇ ਉਜਾਗਰ ਕੀਤਾ 'ਆਪ' ਸਰਕਾਰ ਦਾ ਲੁਕਿਆ ਚਿਹਰਾ-ਦਿਲਬਰ ਮੁਹੰਮਦ ਖਾਨ

ਅਜੀਤ ਡੈਸਕ 18-10-2025
ਖੰਨਾ, 17 ਅਕਤੂਬਰ (ਪੱਤਰ ਪ੍ਰੇਰਕ)-ਪੰਜਾਬ ਪੁਲਿਸ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤਖ਼ੋਰੀ ਦੇ ਦੋਸ਼ ਵਿਚ ਸੀ. ਬੀ. ਆਈ. ਵਲੋਂ ਗਿ੍ਫ਼ਤਾਰੀ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ¢ ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਭਿ੍ਸ਼ਟ ਅਧਿਕਾਰੀ ਦੀ ਗਿ੍ਫ਼ਤਾਰੀ ਨਹੀਂ | ਬਲਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਭਿ੍ਸ਼ਟਾਚਾਰ ਦੇ ਨੈੱਟਵਰਕ ਦਾ ਖ਼ੁਲਾਸਾ ਹੈ¢ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਇੰਨੇ ਉੱਚੇ ਅਹੁਦੇ 'ਤੇ ਬੈਠੇ ਅਧਿਕਾਰੀ ਦਾ 'ਮਾਸਿਕ ਉਗਰਾਹੀ ਰੈਕਟ' ਰਾਜਨੀਤਿਕ ਸ਼ਹਿ (ਪ੍ਰੇਰਨਾ) ਤੋਂ ਬਿਨਾਂ ਸੰਭਵ ਨਹੀਂ ਸੀ¢ ਇਹ ਗਿ੍ਫ਼ਤਾਰੀ 'ਆਪ' ਸਰਕਾਰ ਦੇ ਕਥਿਤ 'ਜ਼ੀਰੋ ਟੌਲਰੈਂਸ' ਦੇ ਦਿਖਾਵੇ ਦੀ ਪੋਲ ਖੋਲ੍ਹਦੀ ਹੈ, ਜੋ ਜਨਤਾ ਦਾ ਧਿਆਨ ਭਟਕਾਉਣ ਦੀ ਇੱਕ ਸੋਚੀ ਸਮਝੀ ਚਾਲ ਹੈ¢ ਉਨ੍ਹਾਂ ਕਿਹਾ ਕਿ ਡੀ. ਆਈ. ਜੀ. ਭੁੱਲਰ, 'ਆਪ' ਦੇ ਸ਼ਾਸਨਕਾਲ ਵਿਚ ਨਿਯੁਕਤ ਅਧਿਕਾਰੀ ਹਨ ਅਤੇ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਉਗਰਾਹੀ ਦਾ ਹਿੱਸਾ ਸਰਕਾਰ ਦੇ ਅੰਦਰ ਕਿਸ ਵਿਅਕਤੀ ਤੱਕ ਪਹੁੰਚਦਾ ਸੀ¢ ਭਿ੍ਸ਼ਟ ਅਧਿਕਾਰੀਆਂ ਨੂੰ ਸਰਪ੍ਰਸਤੀ ਦੇਣਾ ਅਤੇ ਉਨ੍ਹਾਂ ਨੂੰ ਅਹਿਮ ਅਹੁਦਿਆਂ 'ਤੇ ਬਿਠਾਉਣਾ 'ਆਪ' ਸਰਕਾਰ ਦੀ ਕਾਰਜਸ਼ੈਲੀ ਬਣ ਚੁੱਕਾ ਹੈ¢ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੱਡੇ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਰਾਜਨੀਤਿਕ ਆਧਾਰ 'ਤੇ ਕੀਤੀਆਂ ਗਈਆਂ¢ ਭੁੱਲਰ ਵਰਗੇ ਅਧਿਕਾਰੀਆਂ ਨੂੰ ਇਮਾਨਦਾਰੀ ਦਾ ਚਿਹਰਾ ਬਣਾ ਕੇ ਜਨਤਾ ਦੇ ਸਾਹਮਣੇ ਪੇਸ਼ ਕੀਤਾ ਗਿਆ | ਜਦੋਂ ਕਿ ਅਸਲੀਅਤ ਵਿਚ ਉਹ ਸਰਕਾਰ ਦੇ ਚਹੇਤੇ ਸਨ¢ ਇਹ ਗਿ੍ਫ਼ਤਾਰੀ ਦਰਸਾਉਂਦੀ ਹੈ ਕਿ 'ਆਪ' ਸਰਕਾਰ ਦਾ ਇਮਾਨਦਾਰੀ ਦਾ ਦਾਅਵਾ ਕੇਵਲ ਕਾਗ਼ਜ਼ਾਂ ਅਤੇ ਇਸ਼ਤਿਹਾਰਾਂ ਤੱਕ ਸੀਮਤ ਹੈ¢ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਸਲ ਵਿਚ ਇਮਾਨਦਾਰ ਹੁੰਦੀ ਤਾਂ ਸੀਬੀਆਈ ਨਹੀਂ, ਬਲਕਿ ਪੰਜਾਬ ਦਾ ਸੁਚੇਤਤਾ ਵਿਭਾਗ (ਵਿਜੀਲੈਂਸ) ਖ਼ੁਦ ਇਸ ਡੀ. ਆਈ. ਜੀ. ਨੂੰ ਰੰਗੇ ਹੱਥੀਂ ਫੜਦਾ¢ ਉਨ੍ਹਾਂ ਦੋਸ਼ ਲਾਇਆ ਕਿ ਇਹ ਪੂਰਾ ਮਾਮਲਾ ਸਰਕਾਰ ਦੀ ਨੱਕ ਹੇਠ ਚੱਲ ਰਿਹਾ ਸੀ ਅਤੇ ਸੱਤਾ ਦੇ ਸਿਖਰਲੇ ਪੱਧਰ ਤੱਕ ਇਸ ਦੀ ਜਾਣਕਾਰੀ ਸੀ¢ ਇਹ ਗਿ੍ਫ਼ਤਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਵਿਚ ਸੱਤਾ ਦੀ
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਸਾਹਨੇਵਾਲ ਵਿਖੇ ਵਿਸ਼ਾਲ ਸਤਿਸੰਗ ਕਰਵਾਇਆ ਅਗਲੀ ਖ਼ਬਰ ਸ਼੍ਰੀ ਭੈਣੀ ਸਾਹਿਬ ਦੀ ਧਰਤੀ ਦੇ ਹਰ ਕੋਨੇ 'ਚ ਪ੍ਰਮਾਤਮਾ ਦਾ ਅਹਿਸਾਸ-ਸਪੀਕਰ ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।