26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਸਾਹਨੇਵਾਲ ਵਿਖੇ ਵਿਸ਼ਾਲ ਸਤਿਸੰਗ ਕਰਵਾਇਆ

ਅਜੀਤ ਡੈਸਕ 18-10-2025
• ਸਾਹਨੇਵਾਲ, 17 ਅਕਤੂਬਰ (ਹਨੀ ਚਾਠਲੀ)-ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਸਾਹਨੇਵਾਲ ਵਿਖੇ ਵਿਸ਼ਾਲ ਪਾਵਨ ਸਤਸੰਗ ਸਮਾਰੋਹ ਭਾਵਾਧਸ ਪੰਜਾਬ ਪ੍ਰਧਾਨ ਸਵਰਨ ਕੁਮਾਰ ਸੋਨੀ ਦੀ ਅਗਵਾਈ ਹੇਠ ਸਤਿਸੰਗ ਸਮਾਗਮ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਪੁਰਾਣਾ ਬਾਜ਼ਾਰ ਵਿਖੇ ਕਰਵਾਇਆ ਗਿਆ¢ ਜੋਤੀ ਪ੍ਰਚੰਡ ਹੋਣ ਤੋਂ ਬਾਅਦ ਕੁਮਾਰ ਦਰਸ਼ਨ, ਰਾਕੇਸ਼ ਰਾਹੀਂ, ਪਵਨ ਦਵਿ੍ੜ (ਸ੍ਰੀ ਅੰਮਿ੍ਤਸਰ ਸਾਹਿਬ ਵਾਲੇ), ਵਿੱਕੀ ਗਿੱਲ, ਸ਼ਸ਼ੀ ਗਿੱਲ, ਦੀਪਕ ਖੋਸਲਾ ਵਲੋਂ ਭਗਵਾਨ ਵਾਲਮੀਕਿ ਜੀ ਦੇ ਭਜਨਾਂ ਦਾ ਗੁਣਗਾਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ¢ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਦਲਿਤ ਵਿਕਾਸ ਬੋਰਡ ਪੰਜਾਬ ਚੇਅਰਮੈਨ ਵਿਜੇ ਦਾਨਵ, ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਸਾਬਕਾ ਚੇਅਰਮੈਨ ਨਰੇਸ਼ ਧੀਂਗਾਨ, ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ, ਟਰੇਡ ਵਿੰਗ ਜ਼ਿਲ੍ਹਾ ਪ੍ਰਧਾਨ ਰਾਜਦੀਪ ਭਾਟੀਆ, ਕਾਂਗਰਸ ਸੂਬਾ ਸਕੱਤਰ ਲੱਕੀ ਸੰਧੂ, ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ ਸੇਵਾਮੁਕਤ ਈ. ਟੀ. ਓ., ਸੁਸ਼ੀਲ ਕੁਮਾਰ ਰਿਟਾ. ਐੱਸ. ਐੱਸ. ਪੀ. ਪਟਿਆਲਾ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਇਸ ਮੌਕੇ ਪ੍ਰਧਾਨ ਸਵਰਨ ਸੋਨੀ ਨੇ ਮੁੱਖ ਮਹਿਮਾਨਾਂ ਤੇ ਹੋਰ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ਤੇ ਸੋਨੀ ਨੇ ਸਮੂਹ ਸੰਗਤਾਂ ਤੇ ਮੁੱਖ ਮਹਿਮਾਨਾਂ ਦਾ ਸਮਾਗਮ ਵਿਚ ਪਹੁੰਚਣ 'ਤੇ ਧੰਨਵਾਦ ਕੀਤਾ¢ ਸਮਾਗਮ ਦੌਰਾਨ ਰਸ਼ਪਾਲ ਸਿੰਘ, ਸਤਵਿੰਦਰ ਸਿੰਘ ਹੈਪੀ, ਜਿੰਦਰ ਕੋਚ, ਸੰਪੂਰਨ ਸਿੰਘ ਸਨਮ,ਰਾਜ ਕੁਮਾਰ ਜੰਡਿਆਲੀ, ਕਿ੍ਸ਼ਨ ਬੁੱਢੇਵਾਲ, ਹਨੀ ਝਾਬੇਵਾਲ, ਡਾ. ਰਾਜ ਕੁਮਾਰ ਬੁਲਾਲਾ, ਪੰਜਾਬੀ ਗਾਇਕ ਗੁਰਆਮਨਤ ਅਲੀ, ਕੀਰਤਨ ਸਿੰਘ ਬੱਬੂ ਬਿਰਦੀ, ਗੁਰਮੀਤ ਸਿੰਘ ਪੱਪੂ ਤਲਵਾੜਾ, ਕੌਂਸਲਰ ਅਮਨ ਪਨੇਸਰ ਆਦਿ ਸੰਗਤਾਂ ਹਾਜ਼ਰ ਸਨ¢
ਪਿਛਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਵਲੋਂ ਉਪ ਸਿੱਖਿਆ ਅਫ਼ਸਰ ਸੈਕੰਡਰੀ ਤੇ ਖਜ਼ਾਨਾ ਅਫ਼ਸਰ ਨਾਲ ਮੁਲਾਕਾਤ ਅਗਲੀ ਖ਼ਬਰ ਡੀ. ਆਈ. ਜੀ. ਭੁੱਲਰ ਦੀ ਗਿ੍ਫ਼ਤਾਰੀ ਨੇ ਉਜਾਗਰ ਕੀਤਾ 'ਆਪ' ਸਰਕਾਰ ਦਾ ਲੁਕਿਆ ਚਿਹਰਾ-ਦਿਲਬਰ ਮੁਹੰਮਦ ਖਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।