26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਲੈਕਚਰਾਰ ਕੇਡਰ ਯੂਨੀਅਨ ਵਲੋਂ ਉਪ ਸਿੱਖਿਆ ਅਫ਼ਸਰ ਸੈਕੰਡਰੀ ਤੇ ਖਜ਼ਾਨਾ ਅਫ਼ਸਰ ਨਾਲ ਮੁਲਾਕਾਤ

ਅਜੀਤ ਡੈਸਕ 18-10-2025
ਕੁਹਾੜਾ, 17 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਯੂਨੀਅਨ ਆਗੂਆਂ ਦੇ ਵਫ਼ਦ ਵਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਸਿੰਘ ਨਾਲ ਮੁਲਾਕਾਤ ਕਰ ਕੇ ਕੇਡਰ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ | ਯੂਨੀਅਨ ਪ੍ਰਧਾਨ ਢਿੱਲੋਂ ਨੇ ਲੈਕਚਰਾਰਾਂ ਦੇ ਚੱਲ ਰਹੀ ਟਰੇਨਿੰਗ ਸੈਮੀਨਾਰ ਸੰਬੰਧੀ ਵੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨਾਲ ਵਿਚਾਰ ਕਰਨ ਮੌਕੇ ਮੰਗ ਕੀਤੀ ਕਿ ਸੀਨੀਆਰਤਾ ਅਨੁਸਾਰ ਤੇ ਚਾਹਵਾਨ ਲੈਕਚਰਾਰਾਂ ਨੂੰ ਹੀ ਜ਼ਿਲ੍ਹਾ ਕੋਆਰਡੀਨੇਟਰ ਤੇ ਸਹਾਇਕ ਕੋਆਰਡੀਨੇਟਰ ਲਾਇਆ ਜਾਵੇ | ਦਵਿੰਦਰ ਸਿੰਘ ਗੁਰੂ ਤੇ ਸਲਾਹ ਕਾਰ ਅਮਰਜੀਤ ਸਿੰਘ ਨੇ ਬਦਲੀ ਹੋਣ ਵਾਲੇ ਅਧਿਆਪਕਾਂ ਦੀ ਫਾਰਗੀ 'ਤੇ ਵੀ ਵਿਚਾਰ ਵਟਾਂਦਰਾ ਕੀਤਾ | ਉਪਰੰਤ ਯੂਨੀਅਨ ਦੇ ਵਫ਼ਦ ਵਲੋਂ ਜ਼ਿਲ੍ਹਾ ਖਜਾਨਾ ਅਫ਼ਸਰ ਲੁਧਿਆਣਾ ਨੰੂ ਅਹੁਦਾ ਸੰਭਾਲਣ 'ਤੇ ਮੁਬਾਰਕਬਾਦ ਦਿੱਤੀ ਗਈ | ਜ਼ਿਲ੍ਹਾ ਖਜਾਨਾ ਅਫ਼ਸਰ ਲੁਧਿਆਣਾ ਉਪਨੀਤ ਸਿੰਘ ਵਲੋਂ ਯੂਨੀਅਨ ਪ੍ਰਧਾਨ ਢਿੱਲੋਂ, ਅਮਰਜੀਤ ਸਿੰਘ ਅਤੇ ਦਵਿੰਦਰ ਸਿੰਘ ਗੁਰੂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਖ਼ਜ਼ਾਨਾ ਦਫ਼ਤਰ ਵਲੋਂ ਹਰ ਅਧਿਆਪਕ ਦਾ ਵਿੱਤੀ ਕੰਮ ਪਹਿਲ ਦੇ ਆਧਾਰ 'ਤੇ ਹੋਵੇਗਾ | ਕਿਸੇ ਵੀ ਅਧਿਆਪਕ ਨੂੰ ਦਫ਼ਤਰ ਵਲੋਂ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ | ਇਸ ਮੌਕੇ ਅਲਬੇਲ ਸਿੰਘ ਪੁੜੈਣ, ਜਗਦੀਪ ਸਿੰਘ, ਰਾਜਵੀਰ ਸਿੰਘ, ਮਨਦੀਪ ਸਿੰਘ ਸੇਖੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਦੇ ਡਾਕਟਰ ਆਧੁਨਿਕ ਤਕਨੀਕ ਜ਼ਰੀਏ ਗੋਡਿਆਂ ਦੇ ਅਪ੍ਰੇਸ਼ਨ ਨਾਲ ਦੇ ਰਹੇ ਨੇ ਮਰੀਜ਼ਾਂ ਨੂੰ ਨਵੀਂ ਜ਼... ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਸਾਹਨੇਵਾਲ ਵਿਖੇ ਵਿਸ਼ਾਲ ਸਤਿਸੰਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।