ਬੀਜਾ, 17 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਕਟਰ ਕੁਲਦੀਪ ਸਿੰਘ ਕੁਲਾਰ ਦੀ ਅਗਵਾਈ 'ਚ ਕਈ ਦਹਾਕਿਆਂ ਤੋਂ ਸਫਲਤਾਪੂਰਵਕ ਨਾਲ ਚੱਲ ਰਹੇ ਆਰਥੋ ਵਿਭਾਗ ਦੇ ਮੁਖੀ ਡਾ. ਦੀਪਕ ਮਹਿਤਾ ਗੋਡੇ/ਚੁੱਲ੍ਹੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਬਾਗਪੁਰ ਦੇ ਵਸਨੀਕ 69 ਸਾਲਾਂ ਬਜ਼ੁਰਗ ਕਸ਼ਮੀਰਾ ਸਿੰਘ ਪਿਛਲੇ 10 ਸਾਲਾਂ ਤੋਂ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਚਲਿਆ ਆ ਰਿਹਾ ਸੀ | ਆਖ਼ਰ ਉਨ੍ਹਾਂ ਨੇ ਕੁਲਾਰ ਹਸਪਤਾਲ ਦੇ ਡਾਕਟਰਾਂ ਦੀ ਕਾਬਲੀਅਤ ਦੇ ਚਰਚੇ ਸੁਣੇ ਤੇ ਉਨ੍ਹਾਂ ਨੇ ਸਭ ਕੁਝ ਦੇਖਦਿਆਂ ਹੋਇਆ ਗੋਡੇ ਦਾ ਆਪ੍ਰੇਸ਼ਨ ਕਰਾਉਣ ਲਈ ਸਹਿਮਤੀ ਜਤਾ ਲਈ | ਆਪ੍ਰੇਸ਼ਨ ਕਰਵਾਉਣ ਤੋਂ ਇਕ ਮਹੀਨੇ ਬਾਅਦ ਅੱਜ ਉਹ ਚੈੱਕਅਪ ਲਈ ਹਸਪਤਾਲ 'ਚ ਆਏ ਸੀ, ਨੇ ਦੱਸਿਆ ਕਿ ਉਸ ਨੂੰ ਹੁਣ ਕਿਸੇ ਪ੍ਰਕਾਰ ਦੀ ਕੋਈ ਤਕਲੀਫ਼ ਨਹੀਂ | ਇਕ ਹੋਰ ਖੰਨਾ ਦੇ ਨੇੜਲੇ ਪਿੰਡ ਕਲਾਰ ਮਾਜਰਾ ਦੀ ਵਸਨੀਕ ਮਨਜੀਤ ਕੌਰ ਨੇ ਦੱਸਿਆ ਕਿ ਉਹ ਗੋਡਿਆਂ ਦੇ ਦਰਦ ਤੋਂ ਬਹੁਤ ਹੀ ਤੰਗ ਸੀ | ਹੁਣ ਆਪ੍ਰੇਸ਼ਨ ਤੋਂ ਬਾਅਦ ਕੋਈ ਤਕਲੀਫ਼ ਨਹੀਂ ਤੇ ਤੀਸਰੇ ਦਿਨ ਹੀ ਤੁਰਨ ਫਿਰਨ ਲੱਗ ਗਈ ਸੀ | ਇਕ ਹੋਰ ਲੁਧਿਆਣਾ ਦਾ 75 ਸਾਲਾਂ ਬਜ਼ੁਰਗ ਨੇ ਦਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ | ਇਸ ਮੌਕੇ ਆਰਥੋ ਵਿਭਾਗ ਦੇ ਮੁਖੀ ਤੇ ਆਸਟ੍ਰੇਲੀਆ ਤੋਂ ਸਿੱਖਿਅਤ ਡਾ. ਦੀਪਕ ਮਹਿਤਾ ਨੇ ਆਖਿਆ ਮਰੀਜ਼ ਨੂੰ ਜਦੋਂ ਸ਼ੁਰੂ ਵਿਚ ਹੀ ਚੂਲੇ ਜਾਂ ਗੋਡਿਆਂ ਦੀ ਤਕਲੀਫ਼ ਹੋਵੇ ਤਾਂ ਚੰਗੇ ਮਾਹਿਰ ਸਰਜਨਾਂ ਦੀ ਸਲਾਹ ਲੈਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਹਸਪਤਾਲ ਵਿਚ ਵਿਦੇਸ਼ੀ ਤਰਜ਼ ਉੱਤੇ ਮਰੀਜ਼ਾਂ ਦਾ ਇਲਾਜ ਅਤੇ ਅਮਰੀਕਨ ਕੰਪਨੀ ਦੇ ਹੀ ਗੋਡੇ ਚੂਲੇ ਪਾਏ ਜਾਂਦੇ ਹਨ ਜੋ ਕਾਫੀ ਲੰਬਾ ਸਮਾ ਚੱਲਣ ਦੀ ਸਮਰੱਥਾ ਰੱਖਦੇ ਹਨ | ਇਸ ਮੌਕੇ ਡਾ. ਦੀਪਕ ਮਹਿਤਾ ਨੇ ਹਸਪਤਾਲ ਦੇ ਡਾਇ. ਕੁਲਦੀਪਕ ਸਿੰਘ ਕੁਲਾਰ ਦੀ ਹਾਜ਼ਰੀ 'ਚ ਦੱਸਿਆ ਕਿ ਪਹਿਲਾਂ ਮਰੀਜ਼ ਦਾ ਪੂਰਾ ਗੋਡਾ ਹੀ ਬਦਲਿਆ ਜਾਂਦਾ ਸੀ | ਇਸ ਮੌਕੇ ਦੂਰਬੀਨ ਸਰਜਰੀ ਦੇ ਮਾਹਿਰ ਸਰਜਨ ਡਾ. ਨਵੀਨ ਮਨਚੰਦਾ, ਡਾ. ਬਰਜਿੰਦਰ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸੀ |