24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ 'ਚ ਮਨਾਈ ਦੀਵਾਲੀ

ਅਜੀਤ ਡੈਸਕ 20-10-2025
ਸਮਰਾਲਾ, 19 ਅਕਤੂਬਰ (ਕੁਲਵਿੰਦਰ ਸਿੰਘ)-ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਲੋਂ (ਸ਼ਨੀਵਾਰ) ਨੂੰ ਦੀਵਾਲੀ ਰੌਸ਼ਨੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ ¢ ਸਕੂਲ ਦਾ ਮਾਹੌਲ ਖ਼ੁਸ਼ੀ ਅਤੇ ਉਤਸਵ ਦੇ ਰੰਗਾਂ ਨਾਲ ਭਰਪੂਰ ਸੀ ¢ ਸਵੇਰ ਦੀ ਪ੍ਰਾਰਥਨਾ ਸਭਾ 'ਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਵਲੋਂ ਬੰਦੀ ਛੋੜ ਦਿਵਸ ਦੀ ਮਹੱਤਤਾ, ਰਾਮ ਚੰਦਰ ਜੀ ਦੀ ਅਯੁੱਧਿਆ ਵਾਪਸੀ ਦੇ ਇਤਿਹਾਸ ਬਾਰੇ ਦੱਸਿਆ ਗਿਆ ਅਤੇ ਸ਼ਬਦ ਗਾਇਨ ਵੀ ਕੀਤਾ ਗਿਆ ¢ ਵਿਦਿਆਰਥੀਆਂ ਵਲੋਂ ਬਣਾਈਆਂ ਸੁੰਦਰ ਰੰਗੋਲੀਆਂ, ਦੀਵੇ ਅਤੇ ਸਜਾਵਟੀ ਚਿੱਤਰਾਂ ਨਾਲ ਸਕੂਲ ਚਮਕ ਉੱਠਿਆ ¢ ਇਸ ਮੌਕੇ ਵੱਖ-ਵੱਖ ਕਲਾਸਾਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ¢ ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਬੱਚਿਆਂ ਨੇ ਕਾਰਡ ਵਿਚ ਰੰਗ ਭਰਨ ਗਤੀਵਿਧੀ ਵਿਚ ਹਿੱਸਾ ਲਿਆ¢ ਦੀਵਾਲੀ ਮਨਾਉਂਦੇ ਹੋਏ ਜਮਾਤ ਪਹਿਲੀ ਤੇ ਦੂਸਰੀ ਦੇ ਵਿਦਿਆਰਥੀਆਂ ਨੇ ਪਲੇ ਡੋ ਨਾਲ ਦੀਵੇ ਤਿਆਰ ਕੀਤੇ ¢ ਤੀਸਰੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੇ ਦੀਵਾਲੀ ਨਾਲ ਸੰਬੰਧਿਤ ਕਠਪੁਤਲੀਆਂ ਅਤੇ ਪ੍ਰੋਪਸ ਬਣਾਏ ¢ ਇਸੇ ਤਰ੍ਹਾਂ ਮਿਡਲ ਵਿੰਗ ਨੇ ਦੀਵੇ ਸਜਾਉਣ ਅਤੇ ਪੌਟਲੱਕ ਪਾਰਟੀ ਦਾ ਆਨੰਦ ਲਿਆ ¢ ਸੀਨੀਅਰ ਵਿੰਗ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਵਾਤਾਵਰਨ ਅਨੁਕੂਲ ਦੀਵਾਲੀ ਮਨਾਉਣ ਲਈ ਪੇਪਰ ਕੈਂਡਲ ਤੇ ਰੰਗੋਲੀ ਬਣਾਈ ¢ ਸੀਨੀਅਰ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਨੇ ਫੂਡ ਫੀਐਸਟਾ (ਬਿਨਾਂ ਅੱਗ ਦੇ ਖਾਣਾ ਬਣਾਉਣ), ਕੱਪਕੇਕ, ਚਾਕਲੇਟ, ਸ਼ਰਬਤ, ਦੀਵੇ ਅਤੇ ਮੋਮਬੱਤੀਆਂ ਦੀਆਂ ਸਟਾਲਾਂ ਲਗਾ ਕੇ ਤਰ੍ਹਾਂ-ਤਰਾਂ ਦੀਆਂ ਚੀਜ਼ਾਂ ਕਰ ਕੇ ਸਟਾਲਾਂ ਲਗਾਈਆ¢ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸਪੈਸ਼ਲ ਡਰਾਈ ਫਰੂਟ ਨਾਲ ਭਰਪੂਰ ਸ਼ਰਦਾਈ ਦਾ ਵੀ ਪ੍ਰਬੰਧ ਕੀਤਾ ਗਿਆ¢ ਇਸ ਸਮਾਰੋਹ ਦਾ ਮੁੱਖ ਉਦੇਸ਼ ਵਾਤਾਵਰਨ ਦੀ ਸੰਭਾਲ ਅਤੇ ਸਾਂਝ ਪਾਉਣ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ ¢ ਦੀਵਾਲੀ ਦੇ ਸ਼ੁੱਭ ਤਿਉਹਾਰ 'ਤੇ ਸਕੂਲ ਮੈਨੇਜਮੈਂਟ ਵਲੋਂ ਸਮੂਹ ਸਟਾਫ਼ ਮੈਂਬਰਾਂ ਨੂੰ ਤੋਹਫ਼ੇ ਤੇ ਮਠਿਆਈ ਦਿੱਤੀ ਗਈ ¢ ਸਕੂਲ ਦੀ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ¢
ਪਿਛਲੀ ਖ਼ਬਰ ਸੀ.ਐਚ.ਓ. ਅਤੇ ਆਸ਼ਾ ਵਰਕਰਾਂ ਨੂੰ ਗੈਰ-ਸੰਚਾਰੀ ਰੋਗਾਂ ਸੰਬੰਧੀ ਟ੍ਰੇਨਿੰਗ ਕਰਵਾਈ ਅਗਲੀ ਖ਼ਬਰ ਲੱਖਾ ਪਾਇਲ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।