25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਰਕਾਰੀ ਹੋਮਿਓਪੈਥਿਕ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ

ਅਜੀਤ ਡੈਸਕ 20-10-2025
ਦੋਰਾਹਾ, 19 ਅਕਤੂਬਰ (ਪੱਤਰ ਪ੍ਰੇਰਕ)-ਸਰਕਾਰੀ ਹੋਮਿਓਪੈਥਿਕ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਜਨਰਲ ਬਾਡੀ ਦੀ ਮੀਟਿੰਗ ਸੂਬਾ ਪ੍ਰਧਾਨ ਜਸਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸ਼ਮਸ਼ੇਰ ਸਿੰਘ ਬਾਵਾ ਜਨਰਲ ਸਕੱਤਰ ਨੇ ਦੱਸਿਆ ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਪੰਜਾਬ ਦੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਕਰਨ ਸਬੰਧੀ, ਏ. ਸੀ. ਪੀ. ਸਕੀਮ ਲਾਗੂ ਕਰਨਾ | ਜਦੋਂ ਕੇ ਕੇਂਦਰ ਸਰਕਾਰ ਨੇ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਆਪਣੇ ਕਰਮਚਾਰੀਆਂ ਨੂੰ ਇੱਕ ਅਕਤੂਬਰ 2025 ਤੋਂ 3% ਡੀ.ਏ. ਦੇ ਦਿੱਤਾ ਹੈ | ਪੰਜਾਬ ਸਰਕਾਰ ਦੇ ਕਰਮਚਾਰੀ ਅਜੇ ਵੀ 42% ਡੀ.ਏ. ਨਾਲ ਗੁਜ਼ਾਰਾ ਕਰ ਰਹੇ ਹਨ, ਜੋ ਕੇ ਕੇਂਦਰ ਸਰਕਾਰ ਤੋਂ 16% ਘੱਟ ਹੈ | ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਲਗਾਤਾਰ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਨੇ 4% ਡੀ.ਏ. ਦੇਣ ਦਾ ਐਲਾਨ ਕੀਤਾ ਸੀ | ਇਸ ਵਾਰ ਉਹ ਵੀ ਉਮੀਦ ਨਹੀਂ ਲੱਗਦੀ | ਵਧਦੀ ਹੋਈ ਮਹਿੰਗਾਈ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਰਹਿੰਦੀਆਂ ਹੋਈਆ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰੇ | ਮੁਲਾਜ਼ਮਾਂ ਅਤੇ ਪੈਨਸ਼ਨ ਨੂੰ ਕੈਸ਼ ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ | ਮੀਟਿੰਗ ਵਿੱਚ ਜੋ ਸਾਥੀ ਸ਼ਾਮਲ ਹੋਏ, ਜਸਮੇਲ ਸਿੰਘ ਢੰਡੇ, ਚਰਨ ਸਿੰਘ ਖਹਿਰਾ, ਨਾਇਬ ਸਿੰਘ ਢੰਡੇ, ਜਤਿੰਦਰ ਸਿੰਘ ਜਲੰਧਰ, ਬਹਾਦਰ ਸਿੰਘ, ਸਰਦਾਰ ਸ਼ਲਿੰਦਰ ਸਿੰਘ ਈਸੜੂ ਸ਼ਾਮਿਲ ਹੋਏ |
ਪਿਛਲੀ ਖ਼ਬਰ ਸਕੂਲ ਖੇਡਾਂ 'ਚ ਹਰਸ਼ਵੀਰ ਸਿੰਘ ਢਿੱਲੋਂ ਨੇ ਸਮਰਾਲਾ ਦਾ ਨਾਂਅ ਚਮਕਾਇਆ ਅਗਲੀ ਖ਼ਬਰ ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਦੀਵਾਲੀ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।