25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਦੀਵਾਲੀ ਸੰਬੰਧੀ ਸਮਾਗਮ

ਅਜੀਤ ਡੈਸਕ 20-10-2025
ਦੋਰਾਹਾ, 19 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰਪਰਸਨ ਉਮਲ ਕੌਰ, ਡਾਇਰੈਕਟਰ ਜਪਵੀਰ ਸਿੰਘ ਤੇ ਤਪਵੀਰ ਸਿੰਘ, ਈਕੋਸਿੱਖ ਦੀ ਪ੍ਰਧਾਨ ਸੁਪ੍ਰੀਤ ਕੌਰ ਅਤੇ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਰੋਹ 'ਚ ਨੰਨੇ-ਮੁੰਨੇ ਬੱਚਿਆਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਭਾਗ ਲਿਆ | ਜੱਜਾਂ ਦੀ ਭੂਮਿਕਾ ਪ੍ਰੋ. ਪੂਨਮ ਅਤੇ ਡਾ. ਹਰਪ੍ਰੀਤ ਕੌਰ (ਦੋਰਾਹਾ ਕਾਲਜ ਆਫ਼ ਐਜੂਕੇਸ਼ਨ) ਵੱਲੋਂ ਕੀਤੀ ਗਈ | ਨਰਸਰੀ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਕਈ ਰਚਨਾਤਮਿਕ ਮੁਕਾਬਲਿਆਂ ਵਿੱਚ ਭਾਗ ਲਿਆ ਜਿਵੇਂ ਕਿ ਦੀਵੇ ਅਤੇ ਮੋਮਬਤੀਆਂ ਸਜਾਉਣ, ਕਾਗ਼ਜ਼ ਦੇ ਲੈਂਪ ਬਣਾਉਣ, ਵਾਲ ਹੈਂਗਿੰਗ, ਪੋਸਟਰ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ | ਹਰ ਗਤੀਵਿਧੀ ਨੇ 'ਹਨੇਰੇ 'ਤੇ ਪ੍ਰਕਾਸ਼ ਦੀ ਜਿੱਤ' ਦੇ ਵਿਸ਼ੇ ਨੂੰ ਦਰਸਾਇਆ, ਜੋ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਸੀ | ਡਾਇਰੈਕਟਰ ਤਪਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਦੀਵਾਲੀ ਨੂੰ ਜ਼ਿੰਮੇਵਾਰੀ ਅਤੇ ਖ਼ੁਸ਼ੀ ਨਾਲ ਮਨਾਉਣ | ਪਿ੍ੰਸੀਪਲ ਮੋਨਿਕਾ ਸਾਰਵਾਲ ਨੇ ਵੀ ਵਧਾਈ ਦਿੱਤੀ |
ਪਿਛਲੀ ਖ਼ਬਰ ਸਰਕਾਰੀ ਹੋਮਿਓਪੈਥਿਕ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।