25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 20-10-2025
ਬੀਜਾ, 19 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਸਕੂਲ ਬਗ਼ਲੀ ਕਲਾਂ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਸੈਂਟਰ ਦੇ 9 ਸਕੂਲਾਂ ਨੇ ਭਾਗ ਲਿਆ | ਮੁੱਖ ਮਹਿਮਾਨ ਵਜੋਂ ਸਰਪੰਚ ਬਲਵਿੰਦਰ ਸਿੰਘ ਵੱਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਸੈਂਟਰ ਹੈੱਡ ਅਧਿਆਪਕਾ ਮੈਡਮ ਅਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ 'ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ | ਅਖੀਰ 'ਚ ਸੀ. ਐਚ. ਟੀ ਅਤੇ ਸਮੂਹ ਸੈਂਟਰ ਦੇ ਅਧਿਆਪਕਾ ਵੱਲੋਂ ਸਰਪੰਚ ਬਲਵਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਦੀਵਾਲੀ ਸੰਬੰਧੀ ਸਮਾਗਮ ਅਗਲੀ ਖ਼ਬਰ ਰਾਜਵੀਰ ਸਿੰਘ ਰੂਬਲ ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੇ ਚੇਅਰਮੈਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।