25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਰਾਜਵੀਰ ਸਿੰਘ ਰੂਬਲ ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦੇ ਚੇਅਰਮੈਨ ਬਣੇ

ਅਜੀਤ ਡੈਸਕ 20-10-2025
ਦੋਰਾਹਾ, 19 ਅਕਤੂਬਰ ਮਨਜੀਤ ਸਿੰਘ ਗਿੱਲ)-ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਉੱਘੇ ਆੜ੍ਹਤੀ ਰਾਜਵੀਰ ਸਿੰਘ ਰੂਬਲ ਨੂੰ ਅੱਜ ਅਨਾਜ ਮੰਡੀ ਦੋਰਾਹਾ 'ਚ ਇਕੱਤਰ ਹੋਏ ਆੜ੍ਹਤੀਆਂ ਅਤੇ ਵਪਾਰੀਆਂ ਨੇ ਸਰਬ ਸੰਮਤੀ ਨਾਲ ਆੜ੍ਹਤੀ ਐਸੋਸੀਏਸ਼ਨ ਦੋਰਾਹਾ ਦਾ ਚੇਅਰਮੈਨ ਚੁਣ ਲਿਆ | ਰੂਬਲ ਦਾ ਨਾਂਅ ਪ੍ਰੇਮ ਸਿੰਘ ਰਾਮਪੁਰ ਨੇ ਪੇਸ਼ ਕੀਤਾ ਅਤੇ ਇਸ ਦੀ ਤਈਦ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਗੁਨੀ ਸਮੇਤ ਵੱਡੀ ਗਿਣਤੀ ਵਿੱਚ ਆੜ੍ਹਤੀਆਂ ਨੇ ਸਰਬ ਸੰਮਤੀ ਨਾਲ ਕੀਤੀ | ਚੇਅਰਮੈਨ ਚੁਣੇ ਜਾਣ ਉਪਰੰਤ ਉਨ੍ਹਾਂ ਨੂੰ ਸਾਰੇ ਮੰਡੀ ਆੜ੍ਹਤੀਆਂ ਨੇ ਵਧਾਈ ਦਿੱਤੀ ਅਤੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਆੜ੍ਹਤੀਆਂ ਦੇ ਮਸਲਿਆਂ ਲਈ ਇੱਕ ਸੰਜੀਦਾ ਆਸ ਬਣੀ ਹੈ ਅਤੇ ਸਾਰੇ ਆੜ੍ਹਤੀ ਰਲ ਮਿਲ ਕੇ ਸਾਂਝੇ ਯਤਨਾਂ ਨਾਲ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਹੋਣਗੇ | ਹਲਕਾ ਪਾਇਲ ਦੇ ਸੀਨੀਅਰ ਆਗੂ ਜਗਜੀਵਨ ਪਾਲ ਸਿੰਘ ਗਿੱਲ ਦੇ ਚਚੇਰੇ ਭਰਾ ਰਾਜਵੀਰ ਸਿੰਘ ਰੂਬਲ ਇਸ ਤੋਂ ਪਹਿਲਾਂ ਸ਼ੈਲਰ ਐਸੋਸੀਏਸ਼ਨ ਦੇ ਵੀ ਪ੍ਰਧਾਨ ਹਨ | ਪ੍ਰਧਾਨ ਚੁਣੇ ਜਾਣ ਉਪਰੰਤ ਗੱਲਬਾਤ ਕਰਦਿਆਂ ਰਾਜਵੀਰ ਸਿੰਘ ਰੂਬਲ ਨੇ ਕਿਹਾ ਕਿ ਮੰਡੀ ਨਾਲ ਸੰਬੰਧਿਤ ਵੱਖ-ਵੱਖ ਵਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਸਾਰੇ ਆੜ੍ਹਤੀ ਭਰਾਵਾਂ ਨੂੰ ਨਾਲ ਲੈ ਕੇ ਹਮੇਸ਼ਾ ਯਤਨਸ਼ੀਲ ਰਹਿਣਗੇ | ਇਸ ਮੌਕੇ ਅਮਰਜੀਤ ਸਿੰਘ ਕੋਟਲੀ, ਸਾਬਕਾ ਪ੍ਰਧਾਨ ਐਸ. ਪੀ. ਵਰਮਾ, ਜਗਵਿੰਦਰ ਸਿੰਘ ਝੱਜ, ਨਰਿੰਦਰ ਅੰਗਰੇਜ਼, ਪ੍ਰੇਮ ਸਿੰਘ ਰਾਮਪੁਰ, ਰਘਵੀਰ ਸਿੰਘ ਕਦੋਂ, ਸੁਰਜੀਤ ਸਿੰਘ ਕਦੋਂ, ਹਰਿੰਦਰ ਸਿੰਘ ਬਰਮਾਲੀਪੁਰ, ਪਵਨ ਕੁਮਾਰ, ਬ੍ਰਹਮਦੇਵ ਕਾਲਾ, ਹਰਦੀਪ ਸਿੰਘ ਮਾਂਗਟ, ਲਖਵੀਰ ਸਿੰਘ ਲੱਖੀ, ਜਰਨੈਲ ਸਿੰਘ ਕਦੋਂ, ਸੁਸ਼ੀਲ ਕੁਮਾਰ, ਵਿਵੇਕ ਸੂਦ, ਸਾਧੂ ਸਿੰਘ ਬੇਗੋਵਾਲ ਅਤੇ ਸੁਨੀਲ ਦੱਤ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਲੋਕ ਸੁਰੱਖਿਅਤ ਢੰਗ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ-ਸਿਆਸੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।