ਸਮਰਾਲਾ, 22 ਅਕਤੂਬਰ (ਗੋਪਾਲ ਸੋਫਤ)-ਸੰਤ ਕਿਰਪਾਲ ਸਿੰਘ ਪਬਲਿਕ ਸਕੂਲ ਨੀਲੋਂ ਵਿਖੇ ਦੀਵਾਲੀ ਦੇ ਮੌਕੇ 'ਤੇ ਅੰਤਰ ਸਦਨੀ ਪ੍ਰਤੀਯੋਗਤਾਵਾਂ ਅਤੇ ਅੰਤਰ ਜਮਾਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ ¢ ਇਸ ਮੌਕੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗੋਲੀ ਪ੍ਰਤੀਯੋਗਤਾ 'ਚ ਹਿੱਸਾ ਲਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਬਹੁਤ ਸੁੰਦਰ ਰੰਗੋਲੀਆਂ ਤਿਆਰ ਕੀਤੀਆਂ ¢ ਇਸ ਤੋਂ ਇਲਾਵਾ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਨੇ ਦੀਵਾ ਸਜਾਵਟ, ਥਾਲ਼ੀ ਸਜਾਵਟ ਆਦਿ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ ¢ ਹਰੇਕ ਜਮਾਤ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਆਪਣੀਆਂ ਜਮਾਤਾਂ ਦੀ ਸਜਾਵਟ ਕੀਤੀ ਗਈ ¢ ਗਤੀਵਿਧੀਆਂ ਦੇ ਅੰਤ ਵਿਚ ਸਕੂਲ ਪਿ੍ੰਸੀਪਲ ਜਸਵੀਰ ਕੌਰ ਮਾਨ ਵਲੋਂ ਸਾਰੀਆਂ ਜਮਾਤਾਂ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ¢ ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਦਿੱਤੇ ਗਏ ਵਿਸ਼ੇ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨਾਂ ਜਿਵੇਂ ਪੰਜਾਬੀ ਫੂਡ, ਬੇਕਡ ਫੂਡ, ਸਵੀਟ ਡਿਸ਼, ਚਾਇਨੀਜ਼ ਇਟਾਲੀਅਨ ਆਦਿ ਖਾਣ ਪਦਾਰਥਾਂ ਦੀ ਭੋਜਨ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਸਕੂਲ ਚੇਅਰਮੈਨ ਸੰਤ ਬਾਬਾ ਅਮਨਦੀਪ ਸਿੰਘ ਅਤੇ ਕਮੇਟੀ ਮੈਂਬਰ ਅਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਸੇਖੋਂ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵਲੋਂ ਤਿਆਰ ਪਕਵਾਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ¢ ਦੀਵਾਲੀ ਦੇ ਸ਼ੁੱਭ ਮੌਕੇ ਸਕੂਲ ਚੇਅਰਮੈਨ ਬਾਬਾ ਅਮਨਦੀਪ ਸਿੰਘ ਵਲੋਂ ਸਕੂਲ ਦੇ ਸਾਰੇ ਸਟਾਫ਼ ਅਤੇ ਵਰਕਰਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਦੇ ਕੇ ਤਿਉਹਾਰ ਦੀ ਖ਼ੁਸ਼ੀ ਨੂੰ ਸਾਂਝਾ ਕੀਤਾ ਗਿਆ ¢ ਸਕੂਲ ਚੇਅਰਮੈਨ ਬਾਬਾ ਅਮਨਦੀਪ ਸਿੰਘ, ਕਮੇਟੀ ਮੈਂਬਰ ਕੈਪਟਨ ਅਜੀਤ ਸਿੰਘ ਗਿੱਲ, ਅਮਰਜੀਤ ਸਿੰਘ ਸੇਖੋਂ, ਪਲਵਿੰਦਰ ਸਿੰਘ ਹਾਰਾ, ਮਿਸਟਰ ਐਂਡ ਮਿਸਿਜ਼ ਗਰੇਵਾਲ ਵਲੋਂ ਵੀ ਦੀਵਾਲੀ ਦੇ ਇਸ ਸ਼ੁੱਭ ਅਵਸਰ ਦੇ ਸਭ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ¢