16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੁਪਨਿਆਂ ਦੇ ਘਰ ਲਈ 1 ਲੱਖ ਦੀਆਂ ਮੈਡੀਕਲ ਦਵਾਈਆਂ ਦੀ ਸਹਾਇਤਾ ਦਿੱਤੀ

ਅਜੀਤ ਡੈਸਕ 23-10-2025
ਦੋਰਾਹਾ, 22 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)- ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਜੀਰਖ ਨਿਵਾਸੀਆਂ ਵੱਲੋਂ ਸੁਪਨਿਆਂ ਦਾ ਘਰ ਪਿੰਡ ਹਸ਼ਨਪੁਰ ਲਈ 1 ਲੱਖ ਰੁ. ਦੀਆਂ ਮੈਡੀਕਲ ਦਵਾਈਆਂ ਦੀ ਸਹਾਇਤਾ ਦਿੱਤੀ ਗਈ | ਇਸ ਸਮੇਂ ਗੁਰਨਾਜ ਸਿੰਘ ਜੀਰਖ ਪ੍ਰਧਾਨ ਯੂਥ ਕਾਂਗਰਸ ਹਲਕਾ ਪਾਇਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਜਦੀਕੀ ਮਿੱਤਰ ਗੁਰਪ੍ਰੀਤ ਸਿੰਘ ਮਿੰਟੂ ਬਾਈ ਜੀ ਜੋ ਪਿੰਡ ਹਸ਼ਨਪੁਰ ਵਿਖੇ ਮਨੁੱਖਤਾ ਦੀ ਸੇਵਾ ਦੇ ਬੈਨਰ ਹੇਠ ਜਰੂਰਤਮੰਦ ਲੋਕਾਂ ਦੀ ਸੁਪਨਿਆਂ ਦੇ ਘਰ 'ਚ ਦੇਖ ਭਾਲ ਕਰ ਰਹੇ ਹਨ, ਉਹ ਇੱਕ ਬਹੁਤ ਹੀ ਸ਼ਲਾਘਾਯੋਗ ਉਦਮ ਹੈ | ਉਨ੍ਹਾਂ ਦੱਸਿਆ ਕਿ ਜੀਰਖ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਦੋਸਤ-ਮਿੱਤਰਾਂ ਵੱਲੋਂ ਸਾਂਝੇ ਰੂਪ ਵਿੱਚ ਦੀਵਾਲੀ ਮੌਕੇ ਇਹ ਸਹਾਇਤਾ ਦਿੱਤੀ ਗਈ ਹੈ, ਜਿਸ ਨਾਲ ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਮਰੀਜ਼ਾਂ ਨੂੰ ਰਾਹਤ ਮਿਲੇਗੀ | ਇਸ ਮੌਕੇ ਹਸਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਅਜੈਪਾਲ ਸਿੰਘ ਆਦਿ ਸਨ |
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਸੰਤ ਕਿਰਪਾਲ ਸਿੰਘ ਸਕੂਲ ਵਿਖੇ ਦੀਵਾਲੀ 'ਤੇ ਵੱਖ-ਵੱਖ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।