ਹੰਬੜਾਂ, 23 ਅਕਤੂਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | 20 ਅਤੇ 21 ਅਕਤੂਬਰ ਨੂੰ ਦੋ ਦਿਨ ਹੰਬੜਾਂ ਬਜ਼ਾਰ 'ਚ ਗਹਿਮਾ ਗਹਿਮੀ ਰਹੀ ਤੇ ਕੁਝ ਲੋਕਾਂ ਨੇ 20 ਅਕਤੂਬਰ ਅਤੇ ਜਿਆਦਾਤਰ ਲੋਕਾਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਮਨਾਇਆ | ਗੁਰੂ ਘਰਾਂ 'ਚ ਸੰਗਤਾਂ ਨੇ ਦੀਵੇ ਜਗਾਉਂਦਿਆਂ ਜਿੱਥੇ ਬੰਦੀ ਛੋੜ ਦਿਵਸ ਨੂੰ ਸ਼ਰਧਾਪੂਰਵਕ ਮਨਾਇਆ, ਉੱਥੇ ਦੀਵਾਲੀ ਦਾ ਤਿਉਹਾਰ ਵੀ ਧੂਮਧਾਮ ਨਾਲ ਮਨਾਇਆ | ਜਿੱਥੇ ਤਕਰੀਬਨ ਹਰ ਘਰ 'ਚ ਰੰਗੋਲੀ ਬਣਾਈ ਗਈ, ਉੱਥੇ ਭਵਕੀਰਤ ਕੌਰ ਕਲੇਰ, ਪਰਮਿੰਦਰ ਕੌਰ ਵਲੋਂ ਸੰੁਦਰ ਰੰਗੋਲੀ ਬਣਾਈ ਗਈ, ਉੱਥੇ ਕਰਮਜੀਤ ਕੌਰ ਵਲੀਪੁਰ ਕਲਾਂ, ਜਸਪ੍ਰੀਤ ਕੌਰ ਵਲੀਪੁਰ, ਐਡਵੋਕੇਟ ਜਗਦੀਪ ਕੌਰ, ਡਾ. ਹਰਜੀਤ ਕੌਰ, ਅਰਸ਼ਦੀਪ ਕੌਰ ਅਤੇ ਹਰਪ੍ਰੀਤ ਕੌਰ ਨੇ ਸੁੰਦਰੀ ਰੰਗੋਲੀ ਬਣਾਈ ਤੇ ਦੀਵਾਲੀ ਦੇ ਤਿਉਹਾਰ ਸਮੇਂ ਦੀਵੇ ਜਗ੍ਹਾ ਕੇ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਪਵਿੱਤਰ ਤਿਉਹਾਰ ਮਨਾਇਆ | ਹੰਬੜਾਂ ਬਜ਼ਾਰ ਵਿਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ |