24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਹੁਨਰ ਵਿਕਾਸ ਕੇਂਦਰ ਨੂੰ ਕਾਜ-ਬਟਨ ਵਾਲੀਆਂ ਮਸ਼ੀਨਾਂ ਭੇਟ

ਅਜੀਤ ਡੈਸਕ 24-10-2025
ਸਮਰਾਲਾ, 23 ਅਕਤੂਬਰ (ਗੋਪਾਲ ਸੋਫਤ)-ਮਾਤਾ ਹਰਦੇਈ ਕੌਰ ਨੱਥਾ ਸਿੰਘ ਚੈਰੀਟੇਬਲ ਟਰੱਸਟ ਸੰਗਤਪੁਰਾ ਜੋ ਸਮਰਾਲਾ ਇਲਾਕੇ ਵਿੱਚ ਵੱਖ-ਵੱਖ ਸਮਾਜਸੇਵੀ ਕਾਰਜਾਂ ਲਈ ਯੋਗ ਯਤਨ ਕਰ ਰਿਹਾ ਹੈ | ਜਿਨ੍ਹਾਂ ਵਿਚ ਮੈਡੀਕਲ ਕੈਪ ਲਗਾਉਣੇ, ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਕਰਨਾ, ਪੜ੍ਹਾਈ ਵਿਚ ਅੱਵਲ ਬੱਚਿਆਂ ਨੂੰ ਇਨਾਮ ਤਕਸੀਮ ਕਰਨੇ, ਵਾਤਾਵਰਨ ਦੀ ਸਾਂਭ ਸੰਭਾਲ ਲਈ ਬੂਟੇ ਲਗਾਉਣੇ ਅਤੇ ਸੀਜ਼ਨ ਅਨੁਸਾਰ ਪਲਾਂਟ ਲਗਾਉਣੇ ਆਦਿ ਤੋਂ ਇਲਾਵਾ ਹੋਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ¢ ਇਸੇ ਲੜੀ ਤਹਿਤ ਇਸ ਟਰੱਸਟ ਵਲੋਂ ਪਿੰਡ ਵਿੱਚ ਚੱਲ ਰਹੇ ਹੁਨਰ ਵਿਕਾਸ ਕੇਂਦਰ ਵਿਚ ਸਿੱਖਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਕਾਜ-ਬਟਨ ਕਰਨ ਵਾਲੀਆਂ ਦੋ ਮਸ਼ੀਨਾਂ ਦਿੱਤੀਆਂ ਗਈਆਂ¢ ਇਸ ਮੌਕੇ ਟਰੱਸਟ ਦੇ ਚੇਅਰਮੈਨ ਮਨਮੋਹਣ ਸਿੰਘ ਨੇ ਟਰੱਸਟ ਵਲੋਂ ਕੀਤੇ ਜਾਂਦੇ ਕਾਰਜਾਂ ਸਬੰਧੀ ਦੱਸਦਿਆਂ ਕਿਹਾ ਕਿ ਪਿੰਡਾਂ ਵਿਚ ਅਜਿਹੇ ਟਰੱਸਟ ਬਣਾ ਕੇ ਔਰਤਾਂ ਅਤੇ ਨੌਜਵਾਨਾਂ ਨੂੰ ਸਵੈ ਨਿਰਭਰ ਬਣਾਇਆ ਜਾ ਸਕਦਾ ਹੈ | ਉਹ ਸਰਕਾਰੀ ਨੌਕਰੀਆਂ ਦਾ ਰੁਝਾਨ ਛੱਡ ਕੇ ਖ਼ੁਦ ਦਾ ਕਾਰਜ ਕਰ ਸਕਦੇ ਹਨ ਅਤੇ ਸਵੈ ਨਿਰਭਰ ਹੋ ਸਕਦੇ ਹਨ¢ ਇਸ ਮੌਕੇ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਮਾ. ਰਾਮ ਰਤਨ ਨੇ ਟਰੱਸਟ ਵਲੋਂ ਕੀਤੇ ਕਾਰਜਾਂ ਦਾ ਘੇਰਾ ਭਵਿੱਖ ਵਿਚ ਹੋਰ ਵਿਸ਼ਾਲ ਕਰਨ ਸਬੰਧੀ ਵੀ ਦੱਸਿਆ ¢ ਹੁਨਰ ਵਿਕਾਸ ਕੇਂਦਰ ਦੀ ਅਧਿਆਪਕਾ ਸਤਵਿੰਦਰ ਕੌਰ ਨੇ ਟਰੱਸਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਦੱਸਿਆ ਅਤੇ ਟਰੱਸਟ ਵਲੋਂ ਦਿੱਤੀਆਂ ਦੋ ਮਸ਼ੀਨਾਂ ਜਿਨ੍ਹਾਂ ਦੀ ਕੀਮਤ ਲਗਭਗ ਸਵਾ ਲੱਖ ਰੁਪਏ ਦੇ ਕਰੀਬ ਬਣਦੀ ਲਈ ਧੰਨਵਾਦ ਕੀਤਾ | ਇਨ੍ਹਾਂ ਮਸ਼ੀਨਾਂ ਨਾਲ ਇੱਥੇ ਕੰਮ ਸਿੱਖਣ ਆਉਂਦੀਆਂ ਲੜਕੀਆਂ/ਔਰਤਾਂ ਨੂੰ ਬਹੁਤ ਸਹੂਲਤ ਮਿਲੇਗੀ¢ ਉਨ੍ਹਾਂ ਉਮੀਦ ਪ੍ਰਗਟ ਇਸ ਟਰੱਸਟ ਵਲੋਂ ਭਵਿੱਖ ਵਿਚ ਹੋਰ ਵੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਣਗੇ¢ ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਜਿਨ੍ਹਾਂ ਵਿਚ ਸਤਵਿੰਦਰ ਕੌਰ ਟਰੱਸਟੀ, ਨਵਜੋਤ ਸਿੰਘ, ਕੰਵਲਜੀਤ ਕੌਰ, ਗੋਪਾਲ ਸਿੰਘ ਸਕੱਤਰ ਟਰੱਸਟ, ਰਸ਼ਪਾਲ ਕੌਰ, ਸੰਦੀਪ ਸਿੰਘ, ਹਰਮਨਜੋਤ ਕੌਰ, ਹਰਿੰਦਰਜੀਤ ਕੌਰ ਕੈਨੇਡਾ, ਰਾਮ ਸਿੰਘ ਟਰੱਸਟੀ, ਰੋਮਨ ਕੈਨੇਡਾ, ਗੁਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਟਰੱਸਟੀ, ਗੁਰਸਿਦਕ ਸਿੰਘ, ਅਮਰਜੀਤ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਬਲਾਕ ਪ੍ਰੋਗਰਾਮ ਅਫ਼ਸਰ, ਗੁਰਲੀਨ ਕੌਰ, ਰਮਨਦੀਪ ਕੌਰ, ਬਲਜਿੰਦਰ ਕੌਰ, ਮਨਦੀਪ ਕੌਰ, ਸ਼ਮਿੰਦਰ ਕੌਰ, ਬਲਜੀਤ ਕੌਰ, ਹਰਮਨਦੀਪ ਕੌਰ, ਸੰਦੀਪ ਕੌਰ, ਗੁਰਜੀਤ ਕੌਰ ਆਦਿ ਤੋਂ ਇਲਾਵਾ ਸਿਲਾਈ ਸੈਂਟਰ ਦੀਆਂ ਲੜਕੀਆਂ ਅਤੇ ਔਰਤਾਂ ਹਾਜ਼ਰ ਸਨ¢
ਪਿਛਲੀ ਖ਼ਬਰ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਵਲੋਂ ਇੰਜੀਨੀਅਰ ਬੋਪਾਰਾਏ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਹੰਬੜਾਂ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।