ਮਾਛੀਵਾੜਾ ਸਾਹਿਬ, 23 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸ਼ਹਿਰ ਵਿਚ ਇਸ ਸਾਲ ਵੀ ਬੰਦੀਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਲੋਕਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ¢ ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰਾਂ ਵਿਚ ਭਾਰੀ ਰੌਣਕ ਦੇਖਣ ਨੂੰ ਮਿਲੀ ਅਤੇ ਲੋਕਾਂ ਨੇ ਖ਼ੂਬ ਖ਼ਰੀਦਦਾਰੀ ਕੀਤੀ | ਸਵੇਰ ਤੋਂ ਹੀ ਬਾਜ਼ਾਰਾਂ ਵਿਚ ਲੋਕਾਂ ਨੇ ਮਠਿਆਈ, ਪਟਾਕੇ ਅਤੇ ਘਰ 'ਚ ਪੂਜਾ ਦੀ ਸਮੱਗਰੀ ਦੇ ਸਾਮਾਨ ਦੀ ਖ਼ਰੀਦੋ-ਫ਼ਰੋਖ਼ਤ ਕੀਤੀ ਗਈ ¢ ਦੇਰ ਸ਼ਾਮ ਲੋਕਾਂ ਵਲੋਂ ਇਤਿਹਾਸਕ ਧਾਰਮਿਕ ਸਥਾਨਾਂ 'ਤੇ ਜਾ ਕੇ ਦੀਪਮਾਲਾ ਕਰ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ¢ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ, ਗਨੀ ਖਾਂ ਨਬੀ ਖਾਂ, ਚੁਬਾਰਾ ਸਾਹਿਬ, ਸਿੰਘ ਸਭਾ ਤੋਂ ਇਲਾਵਾ ਦੁਰਗਾ ਸ਼ਕਤੀ ਮੰਦਰ, ਸ਼੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਿਰ ਅਤੇ ਰਾਮ ਬਾਗ ਸਮੇਤ ਹੋਰ ਧਾਰਮਿਕ ਅਸਥਾਨਾਂ ਵਿਖੇ ਜਾ ਕੇ ਸ਼ਰਧਾਲੂ ਨਤਮਸਤਕ ਹੋਏ¢ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਵੱਖ-ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਵਾਰਾਂ ਪੇਸ਼ ਕੀਤੀਆਂ ਗਈਆਂ¢ ਲੋਕਾਂ ਵਲੋਂ ਘਰਾਂ 'ਚ ਮਾਂ ਲਕਸ਼ਮੀ ਦੀ ਪੂਜਾ ਕਰ ਘਰ ਵਿਚ ਸੁੱਖ ਸ਼ਾਂਤੀ ਮੰਗੀ ¢