ਮਾਛੀਵਾੜਾ ਸਾਹਿਬ, 23 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਵੱਸਦੇ ਪਿੰਡ ਕੀੜੀ ਅਫ਼ਗਾਨਾ ਵਿਖੇ ਗੁਰੂ ਰਵਿਦਾਸ ਅਤੇ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰਾਂ ਵਲੋਂ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ¢ ਮੇਲੇ ਦੇ ਸ਼ੁਰੂਆਤ ਵਿਚ ਚੇਅਰਮੈਨ ਬਿਸ਼ਨ ਦਾਸ ਮਜਾਰੀ ਨੇ ਸੰਗਤਾਂ ਦਾ ਸਵਾਗਤ ਕੀਤਾ ਅਤੇ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ¢ ਐਡਵੋਕੇਟ ਚਮਨ ਲਾਲ ਭਰਥਲਾ ਵਲੋਂ ਨਵੇਂ ਲੰਗਰ ਹਾਲ ਲਈ ਸਰੀਆ ਦੇਣ ਦਾ ਐਲਾਨ ਕੀਤਾ¢ ਮੇਲੇ ਵਿਚ ਪਹੁੰਚੀ ਗਾਇਕਾ ਸਰਬਜੀਤ ਮੱਟੂ ਅਤੇ ਦਾਸ ਸ਼ਿਵਾ ਨੇ ਗੁਰੂ ਰਵਿਦਾਸ ਦੀ ਮਹਿਮਾ 'ਚ 'ਦੁਨੀਆਂ ਸਿਫ਼ਤਾਂ ਕਰਦੀ ਏ ਸਤਿਗੁਰੂ ਰਵਿਦਾਸ ਦੀਆਂ', 'ਸਾਡੇ ਸਿਰ ਕਾਂਸ਼ੀ ਵਾਲਿਆਂ ਤੇਰੇ ਅਹਿਸਾਨ ਬੜੇ' ਗੀਤ ਪੇਸ਼ ਕੀਤੇ¢ ਮੇਲੇ ਵਿਚ ਪਹੁੰਚੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਚੇਅਰਮੈਨ ਬਿਸ਼ਨ ਦਾਸ ਮਜਾਰੀ, ਐਡਵੋਕੇਟ ਚਮਨ ਲਾਲ ਭਰਥਲਾ, ਧਿਆਨ ਸਿੰਘ ਮੋਜੂ ਮਜਾਰਾ, ਮੇਜਰ ਲਾਲ, ਸੰਦੇਸ਼ ਰਾਜ, ਚੇਅਰਮੈਨ ਬਲਾਕ ਸੰਮਤੀ ਧਰਮਪਾਲ ਚੱਕੀ, ਸ਼ਿੰਗਾਰਾ ਰਾਮ ਲੁਧਿਆਣਾ, ਸਰਪੰਚ ਤੇਲੂ ਰਾਮ ਛਿਦੋੜੀ, ਨਿਰਮਲ ਸਿੰਘ ਸੇਵਾਦਾਰ, ਡਾਇਰੈਕਟਰ ਗੁਰਮੁਖ ਦੀਪ, ਅਵਤਾਰ ਸਿੰਘ ਖੰਨਾ, ਜਗਤਾਰ ਸਿੰਘ ਖੰਨਾ, ਹਰਬੰਸ ਸਿੰਘ ਸਰਪੰਚ ਕੀੜੀ ਅਫ਼ਗਾਨਾ, ਸਤਪਾਲ ਸਿੰਘ, ਹਰਭਜਨ ਸਿੰਘ ਖੇੜਾ ਪੰਚ, ਜਗਜੀਤ ਸਿੰਘ ਰਿੰਕੂ, ਮਾਸਟਰ ਰਾਮ ਲਾਲ ਮਜਾਰੀ, ਅਰੁਣ ਕੁਮਾਰ ਕੰਘਾ ਅਮਰੀਕਾ, ਜੀਤ ਰਾਮ, ਕੁਲਵਿੰਦਰ ਕੁਮਾਰ ਮਜਾਰੀ, ਨਰੇਸ਼ ਕੁਮਾਰ ਹੈਪੀ, ਦਲਵੀਰ ਸਿੰਘ ਬੱਗਾ, ਪ੍ਰਸਿੱਧ ਗੀਤਕਾਰ ਪੰਮੀ ਲਾਲੋ ਮਾਜਰਾ, ਜਸਵਿੰਦਰ ਕੌਰ ਸਰਪੰਚ ਲਾਲੋ ਮਾਜਰਾ, ਸੁਰਿੰਦਰ ਕੌਰ ਮਜਾਰੀ ਨੇ ਸਨਮਾਨਿਤ ਕੀਤਾ¢