25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਭੀਖੀ ਖੱਟੜਾ ਦੀ ਲੜਕੀ ਗਗਨਦੀਪ ਕੌਰ ਮਹਿਲਾ ਪੁਲਿਸ ਕੈਨੇਡਾ ਵਿਚ ਬਣੀ ਅਫ਼ਸਰ

ਅਜੀਤ ਡੈਸਕ 04-11-2025
ਰਾੜਾ ਸਾਹਿਬ, 3 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਜ਼ਿਲ੍ਹਾ ਲੁਧਿਆਣਾ, ਹਲਕਾ ਪਾਇਲ ਦੇ ਪਿੰਡ ਭੀਖੀ ਖੱਟੜਾ ਲੜਕੀ ਕੁਲਵਿੰਦਰ ਸਿੰਘ ਅਤੇ ਹਰਜੀਤ ਕੌਰ ਦੀ ਲੜਕੀ ਕੈਨੇਡਾ ਦੀ ਜੰਮਪਲ ਗਗਨਦੀਪ ਕੌਰ 'ਰੌਇਲ ਕੈਨੇਡੀਅਨ ਮਾਊਾਟਿਡ ਪੁਲਿਸ (ਆਰ. ਸੀ. ਐਮ. ਪੀ) ਵਿਚ ਕੈਡਿਟ ਵਜੋਂ ਮਹਿਲਾ ਪੁਲਿਸ ਵਿੱਚ ਭਰਤੀ ਹੋ ਕੇ ਅਫ਼ਸਰ ਬਣੀ ਹੈ | ਜਿਸ ਨੰੂ ਲੈ ਕੇ ਪਰਿਵਾਰ, ਪਿੰਡ ਭੀਖੀ ਖੱਟੜਾ ਅਤੇ ਰਾੜਾ ਸਾਹਿਬ ਦੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ | ਜਾਣਕਾਰੀ ਅਨੁਸਾਰ ਗਗਨਦੀਪ ਕੌਰ ਨੇ ਸਕੂਲ ਦੀ ਮੁੱਢਲੀ ਸਿੱਖਿਆ ਕੈਨੇਡਾ ਤੋਂ ਹੀ ਹਾਸਲ ਕੀਤੀ ਹੈ | ਉਸ ਦਾ ਸੁਪਨਾ ਪੀ. ਸੀ. ਐਸ. ਜਾਂ ਪੀ. ਪੀ. ਐਸ ਅਧਿਕਾਰੀ ਬਣਨ ਦਾ ਸੀ, ਜੋ ਉਸ ਨੇ ਆਰ. ਸੀ. ਐਮ. ਪੀ ਵਿੱਚ ਸ਼ਾਮਲ ਹੋ ਕੇ ਪੂਰਾ ਕੀਤਾ | ਗਗਨਦੀਪ ਕੌਰ ਨੇ ਆਰ. ਸੀ. ਐਮ. ਪੀ ਵਿੱਚ ਭਰਤੀ ਹੋਣ ਨਾਲ ਉਸ ਨੇ ਨਾ ਸਿਰਫ਼ ਆਪਣੇ ਸੁਪਨੇ ਨੂੰ ਸਾਕਾਰ ਕੀਤਾ, ਸਗੋਂ ਪੰਜਾਬੀ ਅਤੇ ਸਿੱਖ ਸਭਿਆਚਾਰ ਨੂੰ ਵੀ ਵਿਸ਼ਵ ਪੱਧਰ ਤੇ ਮਾਣਮੱਤਾ ਸਥਾਨ ਦਿਵਾਇਆ ਹੈ | ਉਸ ਦੀ ਇਸ ਪ੍ਰਾਪਤੀ ਨੇ ਸਾਬਤ ਕਰ ਦਿੱਤਾ ਕਿ ਮਿਹਨਤ ਨਾਲ ਹਰ ਮੁਕਾਮ ਸਰ ਕੀਤਾ ਜਾ ਸਕਦਾ ਹੈ | ਕੁਲਵਿੰਦਰ ਸਿੰਘ ਭੀਖੀ ਖੱਟੜਾ 1988 ਸੰਨ ਵਿਚ ਕੈਨੇਡਾ ਪਹੁੰਚੇ ਸਨ | ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਉਨ੍ਹਾਂ ਦੀ ਧੀ ਗਗਨਦੀਪ ਕੌਰ ਕੈਨੇਡਾ ਪੁਲਿਸ ਵਿਚ ਭਰਤੀ ਹੋਈ ਹੈ |
ਪਿਛਲੀ ਖ਼ਬਰ ਰੇਡੀਓਗ੍ਰਾਫ਼ਰ ਸੁਖਬੀਰ ਸਿੰਘ ਨੂੰ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸਬੰਧੀ ਕੇਂਦਰ ਵਲੋਂ ਲਿਆ ਫ਼ੈਸਲਾ ਮੰਦਭਾਗਾ- ਲਾਪਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।