17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਦੋਰਾਹਾ ਪਬਲਿਕ ਸਕੂਲ ਵਿਖੇ ਬੱਚਿਆਂ ਨੇ ਹੈਲੋਵੀਨ ਦਿਵਸ ਮਨਾਇਆ

ਅਜੀਤ ਡੈਸਕ 07-11-2025
ਦੋਰਾਹਾ, 6 ਨਵੰਬਰ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਦੇ ਬੱਚਿਆਂ ਨੇ ਹੈਲੋਵੀਨ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਪ੍ਰੀ-ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਡਰਾਉਣੇ ਕੱਪੜਿਆਂ ਅਤੇ ਮਖੌਟਿਆਂ ਵਿੱਚ ਮੌਂਸਟਰ ਮੂਵਜ਼, ਕੱਦੂ ਮੈਨ ਡਾਂਸ, ਸਕੈਲਟਨ ਸਪੂਕ ਡਾਂਸ, ਬਲਡੀ ਮੈਰੀ, ਥਿ੍ਲਰ ਅਤੇ ਦੀ ਗੋਸਟ ਤੇ ਸ਼ਾਨਦਾਰ ਪ੍ਰਦਰਸ਼ਨ ਕੀਤੇ | ਨਾਰਵੇ ਤੋਂ ਰੁਪਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋ ਕੇ ਛੋਟੇ ਬੱਚਿਆਂ ਦੀ ਰਚਨਾਤਮਿਕਤਾ ਅਤੇ ਊਰਜਾ ਦੀ ਸ਼ਲਾਘਾ ਕੀਤੀ | ਡਾਇਰੈਕਟਰ ਤਪਵੀਰ ਸਿੰਘ, ਪਿ੍ੰਸੀਪਲ ਮੋਨਿਕਾ ਸਰਵਾਲ ਅਤੇ ਹੈੱਡ ਮਿਸਟਰੈਸ ਸੰਗੀਤਾ ਰਾਜਪੂਤ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਇਸ ਦਿਨ ਨੂੰ ਮਜ਼ੇਦਾਰ ਅਤੇ ਯਾਦਗਾਰੀ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਡੇਂਗੂ ਦੀ ਭਰਮਾਰ ਤੋਂ ਬਚਾਉਣ ਲਈ ਦੋਰਾਹਾ ਨਗਰ ਕੌਂਸਲ ਤੇ ਪ੍ਰਸ਼ਾਸਨ ਤੁਰੰਤ ਯਤਨ ਕਰੇ - ਚੇਅਰਮੈਨ ਦੋਬੁਰਜੀ ਅਗਲੀ ਖ਼ਬਰ ਅਵਾਰਾਗਰਦੀ ਦੇ ਦੋਸ਼ 'ਚ ਕਾਬੂ ਨੌਜਵਾਨ ਤੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।