29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦਿ੍ਸ਼ਟੀ ਸਕੂਲ ਨਾਰੰਗਵਾਲ 'ਚ ਹਰਨੇਕ ਸਿੰਘ ਮਨਸੂਰਾਂ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 23-11-2025
ਜੋਧਾਂ, 22 ਨਵੰਬਰ (ਗੁਰਵਿੰਦਰ ਸਿੰਘ ਹੈਪੀ)-ਦਿ੍ਸ਼ਟੀ ਸਕੂਲ ਨਾਰੰਗਵਾਲ ਵਿਖੇ ਇਲਾਕੇ ਵਿਚ ਵਿੱਦਿਆ ਦਾ ਚਾਨਣ ਵੰਡਣ ਵਾਲੀ ਪ੍ਰਸਿੱਧ ਸਮਾਜ ਸੇਵੀ ਸ਼ਖ਼ਸੀਅਤ ਹਰਨੇਕ ਸਿੰਘ ਗਰੇਵਾਲ ਮਨਸੂਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਜਗਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਤੋਂ ਬਤੌਰ ਮੈਨੇਜਰ ਸੇਵਾ-ਮੁਕਤ ਹੋਏ ਹਰਨੇਕ ਸਿੰਘ ਗਰੇਵਾਲ ਨੇ ਆਪਣਾ ਜੀਵਨ ਇਲਾਕੇ ਦੇ ਬੱਚਿਆਂ ਨੂੰ ਉੱਚ ਵਿੱਦਿਆ ਲਈ ਉਤਸ਼ਾਹਿਤ ਕਰਨ ਨੂੰ ਸਮਰਪਿਤ ਕਰ ਦਿੱਤਾ ਹੈ¢ ਉਨ੍ਹਾਂ ਦਾ ਮੰਨਣਾ ਹੈ ਕਿ ਜੀਵਨ ਪੱਧਰ ਉੱਚਾ ਚੁੱਕਣ ਅਤੇ ਜੀਵਨ ਸੁਧਾਰਨ ਦਾ ਇੱਕੋ ਇਕ ਸਾਧਨ ਵਿੱਦਿਆ ਹੀ ਹੈ, ਕਿਉਂਕਿ ਉੱਚ ਵਿੱਦਿਆ ਪ੍ਰਾਪਤ ਵਿਦਿਆਰਥੀ ਚੰਗੀਆਂ ਪੁਜ਼ੀਸ਼ਨਾਂ ਤੱਕ ਪਹੁੰਚ ਕੇ ਆਪਣਾ ਅਤੇ ਸਮਾਜ ਦਾ ਭਲਾ ਕਰਨ ਦੀ ਸਮਰੱਥਾ ਰੱਖਦੇ ਹਨ¢ ਜ਼ਿਕਰਯੋਗ ਹੈ ਕਿ ਸਮਾਜਸੇਵੀ ਹਰਨੇਕ ਸਿੰਘ ਗਰੇਵਾਲ ਇਲਾਕੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ, ਵਿੱਦਿਅਕ ਸਹੂਲਤਾਂ ਅਤੇ ਅਧਿਆਪਕਾਂ ਲਈ ਉਪਰਾਲੇ ਕਰਦੇ ਰਹਿੰਦੇ ਹਨ¢ ਉਹ ਬੱਚਿਆਂ ਨੂੰ ਉਚ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਵਿੱਦਿਆ 'ਚ ਨਾਮਣਾ ਖੱਟਣ ਵਾਲੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤੇ ਜਾਂਦੇ ਹਨ¢ ਇਸ ਮਿਸ਼ਨ ਦੀ ਪੂਰਤੀ ਲਈ ਮਨਸੂਰਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਉਹ ਲੜਕੀਆਂ ਦਾ ਕਾਲਜ ਵੀ ਚਲਾ ਰਹੇ ਹਨ¢ ਇਸ ਤੋਂ ਇਲਾਵਾ ਉਹ ਇਲਾਕੇ ਦੇ ਆਈ. ਪੀ. ਐੱਸ., ਪੀ. ਸੀ. ਐੱਸ. ਅਤੇ ਆਈ. ਏ. ਐੱਸ. ਬਣਨ ਵਾਲੇ ਵਿਦਿਆਰਥੀਆਂ ਨੂੰ ਆਪਣੀ ਨਿੱਜੀ ਕਮਾਈ 'ਚੋਂ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕਰ ਚੁੱਕੇ ਹਨ¢ ਦਿ੍ਸ਼ਟੀ ਸਕੂਲ ਦੀ ਪਿ੍ੰਸੀਪਲ ਡਾ. ਮਨੀਸ਼ਾ ਗੰਗਵਾਰ ਨੇ ਕਿਹਾ ਕਿ ਹਰਨੇਕ ਸਿੰਘ ਗਰੇਵਾਲ ਆਪਣੇ ਆਪ ਵਿਚ ਇੱਕ ਸੰਸਥਾ ਹਨ, ਜੋ ਇਲਾਕੇ ਵਿਚ ਵਿੱਦਿਆ ਦਾ ਚਾਨਣ ਵੰਡਣ ਲਈ ਨਿਰੰਤਰ ਯੋਗਦਾਨ ਪਾ ਰਹੇ ਹਨ¢ ਜਿਸ ਬਦਲੇ ਉਨ੍ਹਾਂ ਦਾ ਸਕੂਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ¢
ਪਿਛਲੀ ਖ਼ਬਰ ਤਪੋਬਣ ਢੱਕੀ ਸਾਹਿਬ ਮਕਸੂਦੜਾ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਐਸ. ਐਸ. ਪੀ. ਜਯੋਤੀ ਯਾਦਵ ਬੈਂਸ ਦੀ ਅਗਵਾਈ ਵਿਚ ਖੰਨਾ ਪੁਲਿਸ ਨੇ ਕੈਸੋ ਅਤੇ ਰਾਤਰੀ ਗ਼ਲਬਾ ਮੁਹਿੰਮਾਂ ਚਲਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।