02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੋਟ ਸੇਖੋਂ ਜ਼ੋਨ ਤੋਂ ਅਕਾਲੀ ਦਲ ਦੇ ਬਲਾਕ ਸੰਮਤੀ ਉਮੀਦਵਾਰ ਬੀਬੀ ਕੁਲਾਰ ਨੇ ਭਰੇ ਕਾਗ਼ਜ਼

ਅਜੀਤ ਡੈਸਕ 06-12-2025
ਬੀਜਾ, 5 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਬਲਾਕ ਸੰਮਤੀ ਜ਼ੋਨ ਕੋਟ ਸੇਖੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਵਿੰਦਰ ਕੌਰ ਕੁਲਾਰ ਨੇ ਆਪਣੇ ਕਾਗ਼ਜ਼ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਭਰ ਦਿੱਤੇ ਗਏ¢ ਬੀਜਾ ਵਿਖੇ ਗੱਲਬਾਤ ਕਰਦਿਆਂ ਬੀਬੀ ਬਲਵਿੰਦਰ ਕੌਰ ਕੁਲਾਰ ਨੇ ਆਖਿਆ ਕਿ ਸੂਬੇ ਦੇ ਲੋਕ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਨੂੰ ਯਾਦ ਕਰ ਰਹੇ ਹਨ, ਜਿਸ ਕਰ ਕੇ ਅਕਾਲੀ ਦਲ ਇਨ੍ਹਾਂ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕਰੇਗਾ¢ ਉਨ੍ਹਾਂ ਨੇ ਆਖਿਆ ਕਿ ਲੋਕ ਸੂਬੇ ਦੀ ਆਪ ਸਰਕਾਰ ਤੋਂ ਬਹੁਤ ਹੀ ਔਖੇ ਹੋਏ ਪਏ ਹਨ¢ ਇਸ ਮੌਕੇ ਜਸਵੰਤ ਸਿੰਘ ਸੰਤ ਬੀਜਾ ਨੇ ਆਖਿਆ ਹਲਕੇ ਦੀ ਵਰਕਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਰਗਰਮ ਹਨ¢ ਇਸ ਮੌਕੇ ਸੁਖਵਿੰਦਰ ਸਿੰਘ ਸੁੱਖਾ, ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆ, ਰਣਜੀਤ ਸਿੰਘ ਸਾਬਕਾ ਸਰਪੰਚ, ਸੰਤ ਸਿੰਘ ਬੀਜਾ, ਗੁਰਮੁਖ ਸਿੰਘ ਮਾਂਗਟ, ਭਗਵੰਤ ਸਿੰਘ, ਕਮਿੱਕਰ ਸਿੰਘ, ਤੇਜਾ ਸਿੰਘ, ਰਾਜਿੰਦਰ ਸਿੰਘ ਪਨੈਚ, ਨਾਰੰਗ ਸਿੰਘ ਕੁਲਾਰ, ਅਮਨਦੀਪ ਸਿੰਘ ਦੀਪਾ, ਬਲਦੇਵ ਸਿੰਘ ਪਨੈਚ ਆਦਿ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ¢
ਪਿਛਲੀ ਖ਼ਬਰ ਪਿੰਡ ਦੋਬੁਰਜੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜ਼ੋਨ ਤੋਂ 'ਆਪ' ਉਮੀਦਵਾਰ ਅਭੈ ਸਿੰਘ ਬੈਂਸ (ਜੱਲ੍ਹਾ) ਨੂੰ ਲੱਡੂਆਂ ਨਾਲ... ਅਗਲੀ ਖ਼ਬਰ ਇੰਜੀ. ਬੋਪਾਰਾਏ ਅਤੇ ਜਥੇਦਾਰ ਸਹਾਰਨਮਾਜਰਾ ਦੀ ਅਗਵਾਈ 'ਚ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।