31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੰਜਾਬ ਦੇ ਨਾਮੀ ਖੇਡ ਮੇਲਿਆਂ 'ਚ ਸ਼ੁਮਾਰ ਰਾਮਗੜ੍ਹ ਦੇ ਖੇਡ ਮੇਲੇ ਤੇ ਧਨੌਰੀ ਦੀ ਕਬੱਡੀ ਟੀਮ ਨੇ ਜਿੱਤਿਆ ਖ਼ਿਤਾਬ

ਅਜੀਤ ਡੈਸਕ 06-12-2025
ਸਾਹਨੇਵਾਲ, 5 ਦਸੰਬਰ (ਅਮਰਜੀਤ ਸਿੰਘ ਮੰਗਲੀ)- ਸਪੋਰਟਸ ਕਲੱਬ ਰਾਮਗੜ੍ਹ ਦੇ ਵੱਲੋਂ ਪ੍ਰਧਾਨ ਕਮਲ ਮਾਂਗਟ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਖੇਡ ਮੇਲਾ ਸ਼ਾਨੋ ਸ਼ੌਕਤ ਦੇ ਨਾਲ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ | ਇਸ ਖੇਡ ਮੇਲੇ ਦੌਰਾਨ ਪੁਰਾਤਨ ਦਿਮਾਗ਼ੀ ਖੇਡਾਂ ਤਾਸ਼-ਸੀਪ ਦੇ ਮੁਕਾਬਲੇ, ਬੱਚਿਆਂ ਦੇ ਅਥਲੈਟਿਕ ਮੁਕਾਬਲਿਆਂ ਤੋਂ ਇਲਾਵਾ ਕਬੱਡੀ ਇੱਕ ਪਿੰਡ ਓਪਨ ਦੀਆਂ ਨਾਮੀ ਟੀਮਾਂ ਵਿਚਕਾਰ ਬਹੁਤ ਹੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ | ਜਿਸ ਦੌਰਾਨ ਕਬੱਡੀ ਵਿੱਚ ਧਨੌਰੀ ਦੀ ਟੀਮ ਨੇ 101000/ ਦਾ ਪਹਿਲਾ ਇਨਾਮ ਅਤੇ ਡੇਰਾ ਸਿਧਾਣੀ ਹਰਿਆਣਾ ਦੀ ਟੀਮ ਨੇ 71000/ ਦਾ ਦੂਜਾ ਇਨਾਮ ਜਿੱਤ ਕੇ ਵਾਹ ਵਾਹ ਬਟੋਰੀ | ਕਬੱਡੀ ਦੇ ਬੈੱਸਟ ਪਲੇਅਰ ਅਤੇ ਬੈੱਸਟ ਜਾਫੀ ਨੂੰ ਐਲ. ਈ. ਡੀ. ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬੇ ਸ਼ਹੀਦ ਅਜਨੋਦ ਅਤੇ ਬੀਬੀ ਕਰਤਾਰ ਕੌਰ ਕਬੱਡੀ ਕਲੱਬ ਲੜਕੀਆਂ ਦੀ ਟੀਮ ਵੱਲੋਂ ਸ਼ਾਨਦਾਰ ਕਬੱਡੀ ਵੀ ਮੈਚ ਖੇਡਿਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਵੀ ਸੂਬਾ ਅਤੇ ਸੂਬਾ ਵਾਸੀਆਂ ਦੀ ਬਿਹਤਰੀ ਸਮੇਤ ਖ਼ਾਸਕਰ ਨੌਜਵਾਨ ਪੀੜੀ ਦੀ ਭਲਾਈ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਕਮਲ ਮਾਂਗਟ ਦੀ ਸਮੁੱਚੀ ਟੀਮ ਦੇ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੋੜ ਖੇਡਾਂ ਵੱਲ ਜੋੜਨ ਲਈ ਇਹ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ | ਇਸ ਮੌਕੇ ਕਮਲ ਮਾਂਗਟ ਨੇ ਵੀ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲਿਆਂ 'ਚ ਐਨ. ਆਰ. ਆਈ. ਭਰਾਵਾਂ ਸਮੇਤ ਦੂਰ ਦੁਰਾਡੇ ਤੋਂ ਪਹੁੰਚੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿਚੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ - ਦਿਲਬਰ ਮੁਹੰਮਦ ਖਾਨ ਅਗਲੀ ਖ਼ਬਰ ਵਿਸ਼ਵ ਏਡਜ਼ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।