31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦਾ ਵਿੱਦਿਅਕ ਦੌਰਾ

ਅਜੀਤ ਡੈਸਕ 06-12-2025
ਕੁਹਾੜਾ, 5 ਦਸੰਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਲੁਧਿਆਣਾ ਦਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਡਾ. ਦੇਵੋਪ੍ਰੀਆ ਘੋਸ਼ ਨਾਲ ਵਿੱਦਿਅਕ ਦੌਰਾ ਕੀਤਾ ਗਿਆ¢ ਇਨ੍ਹਾਂ ਵਿਦਿਆਰਥੀਆਂ ਨੇ ਸਕੂਲ ਵਿਚ ਅਧਿਆਪਕਾਂ ਵਲੋਂ ਤਿਆਰ ਕੀਤੇ ਸੁੰਦਰ ਲਿਖਾਈ ਪਾਰਕ, ਚਿਲਡਰਨ ਟਰੈਫ਼ਿਕ ਪਾਰਕ, ਆਈ. ਟੀ. ਪਾਰਕ, ਰਾਮਾਨੁਜਨ ਮੈਥ ਪਾਰਕ, ਲਾਇਬ੍ਰੇਰੀ, ਮੋਬਾਇਲ ਲਾਇਬ੍ਰੇਰੀ, ਕੰਪਿਊਟਰ ਲੈਬ, ਲੈਂਗੂਏਜ ਲਿਸਨਿੰਗ ਲੈਬ ਤੋਂ ਇਲਾਵਾ ਸਮਾਰਟ ਕਲਾਸ ਰੂਮ, ਮਸਤੀ ਕੀ ਪਾਠਸ਼ਾਲਾ, ਗਤੀਵਿਧੀ ਕਾਰਨਰਾਂ, ਅਧਿਆਪਕਾਂ ਦੇ ਪੜਾਉਣ ਦੇ ਢੰਗ, ਕਲਾਸ ਰੂਮ ਗਤੀਵਿਧੀਆਂ, ਅਧਿਆਪਨ ਸਹਾਇਕ ਸਮਗਰੀ, ਮਿਡ ਡੇ ਮੀਲ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ¢ ਸਕੂਲ ਮੁਖੀ ਨਰਿੰਦਰ ਸਿੰਘ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਇਨੋਵੇਟਿਵ ਪੈਡਾਗੋਜੀ ਫ਼ਾਰ ਹੌਲਿਸਟਿਕ ਡਿਵੈੱਲਪਮੈਂਟ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਧਿਆਪਕ ਅਤੇ ਸਕੂਲ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ¢ ਇਸ ਮੌਕੇ ਡਾ. ਦੇਵਾਪ੍ਰੀਆ ਘੋਸ਼ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਲਈ ਇਹ ਵਿੱਦਿਅਕ ਦੌਰਾ ਭਵਿੱਖ ਵਿਚ ਉਨ੍ਹਾਂ ਨੂੰ ਉੱਤਮ ਅਧਿਆਪਕ ਬਣਨ ਲਈ ਪ੍ਰੇਰਨਾ ਸਰੋਤ ਰਹੇਗਾ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਵਰਲਡ ਡਿਸੇਬਿਲਿਟੀ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬੀ ਸਾਹਿਤ-ਸੱਭਿਆਚਾਰਕ ਮੰਚ ਵਲੋਂ ਸਾਲਾਨਾ ਸਮਾਗਮ ਕਰਵਾਉਣ ਸੰਬੰਧੀ ਹੋਈਆਂ ਅਹਿਮ ਵਿਚਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।