01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗਰਾਮ ਪੰਚਾਇਤ ਛਪਾਰ ਵਲੋਂ ਕੂੜਾ ਚੁੱਕਣ ਲਈ ਵਿਸ਼ੇਸ਼ ਗੱਡੀ ਦਾ ਪ੍ਰਬੰਧ

ਅਜੀਤ ਡੈਸਕ 23-12-2025
ਅਹਿਮਦਗੜ੍ਹ, 22 ਦਸੰਬਰ (ਰਵਿੰਦਰ ਪੁਰੀ)-ਪਿੰਡ ਛਪਾਰ ਦੀ ਪੰਚਾਇਤ ਵਲੋਂ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਪਿੰਡਾਂ ਦੇ ਘਰਾਂ ਦੇ ਕੂੜੇ ਦੇ ਪੱਕੇ ਪ੍ਰਬੰਧ ਲਈ ਵਿਸ਼ੇਸ਼ ਆਟੋ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ¢ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਅੱਜ ਇਸ ਆਟੋ ਨੂੰ ਰਸਮੀ ਤੌਰ 'ਤੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਰਵਾਨਾ ਕੀਤਾ ਗਿਆ¢ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂੜਾ ਸੁੱਟਣ ਦੀ ਵੱਡੀ ਸਮੱਸਿਆ ਦੇ ਪੱਕੇ ਹੱਲ ਲਈ ਘਰਾਂ ਤੋਂ ਕੂੜਾ ਚੁੱਕਣ ਲਈ ਇਹ ਕੁੜੇ ਵਾਲੀ ਆਟੋ ਗੱਡੀ ਹਰੇਕ ਘਰ ਤੋਂ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਲੈ ਕੇ ਜਾਇਆ ਕਰੇਗੀ ¢ ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ¢
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੀ ਕਾਂਗਰਸ 'ਚ ਨਵੀਂ ਹਲਚਲ, ਕਾਂਗਰਸ ਦੇ ਜੇਤੂ ਪੰਚਾਇਤ ਸੰਮਤੀ ਮੈਂਬਰਾਂ ਨੂੰ ਸਮਾਗਮ 'ਚ ਜਾਣ ਤੋਂ ਰੋਕਣ... ਅਗਲੀ ਖ਼ਬਰ ਲਹਿਰਾ ਵਿਖੇ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।