ਰੌਣੀ ਦੇ ਰਾਜੇਸ਼ ਕੁਮਾਰ ਨੂੰ ਵਾਹਨ ਨੇ ਕੁਚਲਿਆ
ਜੌੜੇਪੁਲ ਜਰਗ, 31 ਅਕਤੂਬਰ (ਪਾਲਾ ਰਾਜੇਵਾਲੀਆ)-ਨਜ਼ਦੀਕੀ ਪਿੰਡ ਰੌਣੀ ਦੇ ਰਾਜੇਸ਼ ਕੁਮਾਰ 47 ਸਾਲ ਪੁੱਤਰ ਪੇ੍ਰਮ ਚੰਦ ਨੂੰ ਇੱਕ ਅਣਪਛਾਤੇ ਵਾਹਨ ਵਲੋਂ ਕੁਚਲ ਦੇਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜੇਸ਼ ਕੁਮਾਰ ਵਾਸੀ ਪਿੰਡ ਰੌਣੀ, ਆਪਣੇ ਮੋਟਰਸਾਈਕਲ ਪਲੈਟੀਨਾ ਤੇ ਨੇੜਲੇ ਪਿੰਡ ਲਸੋਈ ਤੋਂ ਸਿਰਥਲਾ ਵੱਲ ਨੂੰ ਆ ਰਿਹਾ ਸੀ ਤਾਂ ਇੱਕ ਅਣਪਛਾਤੇ ਵਾਹਨ ਵਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਤੇ ਵਾਹਨ ਚਾਲਕ ਅਪਣਾ ਵਾਹਨ ਭਜਾ ਕੇ ਲੈ ਗਿਆ।
ਮਿ੍ਤਕ ਰਾਜੇਸ਼ ਕੁਮਾਰ ਰੌਣੀ ਦੀ ਫਾਇਲ ਫੋਟੋ।
01-11-2026