21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਲਗਾਏ

ਸੁੰਦਰ ਦਸਤਾਰਾਂ ਵਿਚ ਸਜੇ ਛੋਟੇ-ਛੋਟੇ ਬੱਚੇ | ਤਸਵੀਰ: ਰਾਜਦੀਪ ਅਲਬੇਲਾ <br/> 24-12-2025
ਮਾਛੀਵਾੜਾ ਸਾਹਿਬ, 23 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਅੱਜ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਮਾਛੀਵਾੜਾ ਸਾਹਿਬ ਜੋੜ ਮੇਲ ਦੇ ਦੂਜੇ ਦਿਨ ਸਿੱਖੀ ਨੂੰ ਪ੍ਰਫੁਲਿੱਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਲਗਾਏ ਗਏ | ਯੂਥ ਕਲੱਬ ਮਾਛੀਵਾੜਾ ਸਾਹਿਬ ਵਲੋਂ ਨੌਜਵਾਨਾਂ ਤੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ ਅਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ | ਇਸ ਤੋਂ ਇਲਾਵਾ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਚਾਰਟ ਮੇਕਿੰਗ ਅਤੇ ਮਾਂ ਭਾਸ਼ਾ ਪੰਜਾਬੀ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ | ਹੋਣਹਾਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਦੀਪ ਸਿੰਘ ਲਾਲੀ ਨੇ ਦੱਸਿਆ ਕਿ ਯੂਥ ਕਲੱਬ ਵਲੋਂ ਇਹ 9ਵਾਂ ਸਲਾਨਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਰੋਜ਼ਾਨਾ 200 ਤੋਂ ਵੱਧ ਬੱਚੇ ਤੇ ਨੌਜਵਾਨ ਦਸਤਾਰਾਂ ਸਿੱਖਣ ਲਈ ਆ ਰਹੇ ਹਨ | ਬੱਚਿਆਂ ਨੂੰ ਮੁਫ਼ਤ ਦਸਤਾਰਾਂ ਵੀ ਵੰਡੀਆਂ ਤਾਂ ਜੋ ਉਹ ਆਪਣੇ ਸਿਰਾਂ 'ਤੇ ਸਜਾ ਸਕਣ |
ਪਿਛਲੀ ਖ਼ਬਰ ਜੇਤੂ ਉਮੀਦਵਾਰ ਪ੍ਰੀਤੀ ਸਪਰੂ ਦਾ ਪਿੰਡ ਘੁੰਮਣ ਪਹੁੰਚਣ 'ਤੇ ਸਵਾਗਤ <br/> ਅਗਲੀ ਖ਼ਬਰ ਦੋਰਾਹਾ ਸ਼ਹਿਰ ਦੀ ਵਾਰਡਬੰਦੀ ਖ਼ਿਲਾਫ਼ ਚੇਅਰਮੈਨ ਦੋਬੁਰਜੀ ਦੀ ਅਗਵਾਈ ਵਿਚ ਕੌਂਸਲਰਾਂ ਤੇ ਸਾਬਕਾ ਕੌਂਸਲਰਾਂ ਨੇ ਦਿੱਤਾ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।