19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਾਈ.ਐਸ ਸਕੂਲ ਵਿਖੇ ਐਫ਼.ਜੀ ਐਮ.ਯੂ.ਐਨ 3.0 ਕਾਨਫ਼ਰੰਸ ਲਈ ਤਿਆਰੀਆਂ ਸ਼ੁਰੂ

ਅਜੀਤ ਡੈਸਕ 17-06-2025
ਬਰਨਾਲਾ, 16 ਜੂਨ (ਅਸ਼ੋਕ ਭਾਰਤੀ)-ਵਾਈ.ਐਸ ਸਕੂਲ ਬਰਨਾਲਾ ਵਿਖੇ 26 ਅਤੇ 27 ਜੁਲਾਈ 2025 ਨੂੰ ਹੋਣ ਵਾਲੀ ਐਫ਼.ਜੀ ਐਮ.ਯੂ.ਐਨ 3.0 ਕਾਨਫ਼ਰੰਸ ਲਈ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਦੇ ਰਾਜਨੀਤਿਕ ਤੇ ਚਲੰਤ ਮਾਮਲਿਆਂ ਜਾਣਕਾਰੀ ਦੇਣ ਸਬੰਧੀ ਆਉਣ ਲਾਈਨ ਕਲਾਸਾਂ ਲਾਈਆਂ ਜਾਣਗੀਆਂ | ਇਹ ਜਾਣਕਾਰੀ ਪਿ੍ੰਸੀਪਲ ਵਿੰਮੀ ਪੁਰੀ ਨੇ ਦਿੱਤੀ ਤੇ ਦੱਸਿਆ ਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਐਮ.ਯੂ.ਐਨ ਵਿਚ ਕਿਵੇਂ ਕੰਮ ਕੀਤਾ ਜਾ ਸਕਦਾ ਹੈ, ਚੰਗੀ ਤਰ੍ਹਾਂ ਖੋਜ ਕਿਵੇਂ ਕਰਨੀ ਹੈ, ਅਤੇ ਦੂਜਿਆਂ ਦੇ ਸਾਹਮਣੇ ਭਰੋਸੇ ਨਾਲ ਕਿਵੇਂ ਗੱਲ ਕਰਨੀ ਹੈ | ਇਨ੍ਹਾਂ ਕਲਾਸਾਂ ਰਾਹੀਂ, ਉਹ ਵਿਸ਼ਵ ਮੁੱਦਿਆਂ, ਦੇਸ਼ ਦੀਆਂ ਨੀਤੀਆਂ ਅਤੇ ਅਸਲ ਰਾਜਨੇਤਾਵਾਂ ਵਾਂਗ ਸੋਚਣ ਬਾਰੇ ਵੀ ਸਿੱਖ ਰਹੇ ਹਨ | ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਜ਼ਿੰਮੇਵਾਰ, ਜਾਗਰੂਕ ਅਤੇ ਬੁੱਧੀਮਾਨ ਇਨਸਾਨ ਦੇ ਰੂਪ ਵਿਚ ਅੱਗੇ ਵਧਣ ਵਿਚ ਮਦਦ ਮਿਲ ਸਕੇ |

ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਸੰਘੇੜਾ ਵਿਖੇ ਬਣਾਏ ਜਾ ਰਹੇ ਸਟੇਡੀਅਮ ਦਾ ਕੰਮ ਵੀ ਅੱਧ-ਵਿਚਾਲੇ ਰੁਕਿਆ <br/> ਅਗਲੀ ਖ਼ਬਰ 3980 ਨਸ਼ੀਲੀਆਂ ਗੋਲੀਆਂ ਤੇ 84 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।